Image Courtesy :jagbani(punjabkesari)

ਢਾਕਾ – ਬੰਗਲਾਦੇਸ਼ ਦੇ ਟੈੱਸਟ ਕਪਤਾਨ ਮੋਮੀਨੁਲ ਹੱਕ ਕੋਵਿਡ-19 ਪੌਜ਼ੇਟਿਵ ਪਾਏ ਗਏ ਹਨ ਅਤੇ ਘਰ ਵਿੱਚ ਇਕਾਂਤਵਾਸ ਵਿੱਚ ਹਨ। ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਇੱਕ ਹੋਰ ਸੀਨੀਅਰ ਕ੍ਰਿਕਟਰ ਮਹਿਮੂਦੁੱਲਾਹ ਰਿਆਦ ਵੀ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਸਨ ਜਿਸ ਕਾਰਨ ਉਹ ਪਾਕਿਸਤਾਨ ਸੁਪਰ ਲੀਗ ਪਲੇਅ-ਔਫ਼ ਤੋਂ ਵੀ ਬਾਹਰ ਹੋ ਗਏ।
ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਮੁੱਖ ਫ਼ਿਜੀਸ਼ੀਅਨ ਡਾ. ਦੇਵਾਸ਼ੀਸ਼ ਚੌਧਰੀ ਨੇ ਸਥਾਨਕ ਸਮਾਚਾਰ ਵੈੱਬਸਾਈਟ ਨੂੰ ਹੱਕ ਦੇ ਪੌਜ਼ੇਟਿਵ ਨਤੀਜੇ ਦੀ ਪੁਸ਼ਟੀ ਕੀਤੀ ਹੈ। ਡਾ. ਚੌਧਰੀ ਨੇ ਕਿਹਾ, ”ਮੋਮੀਨੁਲ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਵਿੱਚ ਹਲਕੇ ਲੱਛਣ ਵਿਖਾਈ ਦੇ ਰਹੇ ਹਨ।” ਹੱਕ ਨੇ ਕਿਹਾ ਕਿ ਉਨ੍ਹਾਂ ਨੂੰ ਹਲਕਾ ਬੁਖ਼ਾਰ ਸੀ ਅਤੇ ਉਨ੍ਹਾਂ ਨੇ ਜਾਂਚ ਕਰਾਈ। ਹੱਕ ਨੇ ਕਿਹਾ, ”ਮੈਨੂੰ ਕੱਲ ਹੀ ਪਤਾ ਲੱਗਾ ਕਿ ਮੈਂ ਕੋਰੋਨਾਵਾਇਰਸ ਪੌਜ਼ੇਟਿਵ ਪਾਇਆ ਗਿਆ ਹਾਂ। ਪਿਛਲੇ ਦੋ ਦਿਨਾਂ ਤੋਂ ਮੈਨੂੰ ਬੁਖ਼ਾਰ ਸੀ। ਅੱਜ ਵੀ ਮੈਨੂੰ ਬੁਖ਼ਾਰ ਹੈ, ਪਰ ਇਸ ਦੇ ਇਲਾਵਾ ਕੋਈ ਹੋਰ ਲੱਛਣ ਨਹੀਂ ਦਿਖ ਰਿਹਾ।”
ਕੋਰੋਨਾਵਾਇਰਸ ਪੌਜ਼ੇਟਿਵ ਪਾਏ ਜਾਣ ਦੇ ਬਾਅਦ ਹੱਕ ਦਾ ਇਸ ਮਹੀਨੇ ਹੋਣ ਵਾਲੇ ਬੰਗਬੰਧੂ T-20 ਕੱਪ ਵਿੱਚ ਖੇਡਣਾ ਸ਼ੱਕੀ ਹੈ। ਇਸ ਤੋਂ ਪਹਿਲਾਂ ਮਸ਼ਰਫ਼ ਮੁਰਤਜ਼ਾ, ਅਬੁ ਜ਼ਾਏਦ ਅਤੇ ਸੈਫ਼ ਹਸਨ ਵੀ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਜਾ ਚੁੱਕੇ ਹਨ।