Image Courtesy :wikimedia

ਬੌਲੀਵੁਡ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ ਦੰਗਲ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਸਨਾ ਫ਼ਾਤਿਮਾ ਸ਼ੇਖ ਬੈਕ ਟੂ ਬੈਕ ਦੋ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ। ਉਸ ਦੀ ਫ਼ਿਲਮ ਲੂਡੋ ਅਤੇ ਸੂਰਜ ਪੇ ਮੰਗਲ ਭਾਰੀ ਇਸ ਮਹੀਨੇ ਰਿਲੀਜ਼ ਹੋਣ ਵਾਲੀਆਂ ਹਨ। ਇਨ੍ਹਾਂ ਦੋਹਾਂ ਫ਼ਿਲਮਾਂ ਨਾਲ ਸਨਾ ਦੋ ਸਾਲ ਬਾਅਦ ਸਕ੍ਰੀਨ ‘ਤੇ ਵਾਪਸੀ ਕਰ ਰਹੀ ਹੈ। ਦੰਗਲ ਦੀ ਕਾਮਯਾਬੀ ਤੋਂ ਬਾਅਦ ਸਨਾ ਠੱਗਜ਼ ਔਫ਼ ਹਿੰਦੁਸਤਾਨ ‘ਚ ਦਿਖੀ ਸੀ, ਪਰ ਉਹ ਇਸ ਦੌਰਾਨ ਬੁਰੇ ਦੌਰ ‘ਚੋਂ ਵੀ ਨਿਕਲੀ। ਦੋ ਸਾਲ ਲਗਾਤਾਰ ਦੋ ਫ਼ਿਲਮਾਂ ‘ਚ ਆਉਣ ਨੂੰ ਲੈ ਕੇ ਸਨਾ ਕਾਫ਼ੀ ਖ਼ੁਸ਼ ਹੈ, ਪਰ ਇਸ ਦੌਰਾਨ ਉਸ ਨੇ ਆਪਣੇ ਕਰੀਅਰ ਦੇ ਸੰਘਰਸ਼ ਨੂੰ ਲੈ ਕੇ ਗੱਲ ਕੀਤੀ।
ਸਨਾ ਨੇ ਦੱਸਿਆ ਕਿ ਪ੍ਰੋਡਿਊਸਰ ਕਿਸੇ ਓਪਨਰ ‘ਤੇ ਪੈਸਾ ਹੀ ਨਹੀਂ ਸਨ ਲਗਾਉਣਾ ਚਾਹੁੰਚੇ। ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਉਸ ਨੂੰ ਲੱਗਣ ਲੱਗਾ ਕਿ ਹੁਣ ਉਸ ਦਾ ਕਰੀਅਰ ਖ਼ਤਮ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸਨਾ ਨੇ ਦੱਸਿਆ, ”ਮੈਨੂੰ ਲੱਗਾ ਮੇਰਾ ਕਰੀਅਰ ਹੁਣ ਖ਼ਤਮ। ਮੈਨੂੰ ਕਈ ਫ਼ਿਲਮਾਂ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਕੁੱਝ ਕੁ ਫ਼ਿਲਮਾਂ ਮਿਲੀਆਂ ਪਰ ਉਸ ਤਰ੍ਹਾਂ ਦੀਆਂ ਨਹੀਂ ਜਿਵੇਂ ਦੀਆਂ ਮੈਂ ਚਾਹੁੰਦੀ ਸੀ। ਹੁਣ ਜਾਂ ਤਾਂ ਤੁਹਾਨੂੰ ਕਿਵੇਂ ਦਾ ਵੀ ਕੰਮ ਮਿਲੇ ਉਹ ਕਰਨਾ ਹੀ ਪਵੇਗਾ ਜਾਂ ਫ਼ਿਰ ਇੰਤਜ਼ਾਰ ਕਰੋ, ਇਸ ਲਈ ਮੈਂ ਇੰਤਜ਼ਾਰ ਕੀਤਾ।”
”ਮੈਂ ਇਹ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਇੰਡਸਟਰੀ ਦਾ ਹਿੱਸਾ ਬਣਨਾ ਬਹੁਤ ਮੁਸ਼ਕਿਲ ਹੈ ਅਤੇ ਮੈਂ ਉਸ ਜਗ੍ਹਾ ਹੋਣਾ ਚਾਹੁੰਦੀ ਸੀ ਜਿੱਥੇ ਮੈਂ ਖ਼ੁਦ ਫ਼ੈਸਲਾ ਲੈ ਸਕਾਂ। ਇਸ ਲਈ ਮੈਂ ਫ਼ੈਸਲਾ ਲਿਆ ਅਤੇ ਖ਼ੁਦ ਨੂੰ ਦੋ ਸਾਲ ਦਾ ਸਮਾਂ ਅਤੇ ਫ਼ਾਸਲਾ ਦਿੱਤਾ। ਹੁਣ ਮੇਰਾ ਇਹ ਫ਼ੈਸਲਾ ਵੀ ਕੰਮ ਨਹੀਂ ਕਰਦਾ ਤਾਂ ਫ਼ਿਰ ਮੈਂ ਉਹ ਕਰਾਂਗੀ ਜੋ ਮੇਰੀ ਕਿਸਮਤ ‘ਚ ਲਿਖਿਆ ਹੋਵੇਗਾ। ਬਹੁਤ ਮੁਸ਼ਕਿਲ ਨਾਲ ਐਂਟਰੀ ਮਿਲੀ ਹੈ ਅਤੇ ਮੈਂ ਇਸ ਨੂੰ ਜਾਣ ਨਹੀਂ ਦੇ ਸਕਦੀ।”