Image Courtesy :m.dailyhunt

ਮੁੰਬਈ – ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਅਦਾਕਾਰਾ ਤਬੂ ਦਾ ਅੱਜ ਜਨਮਦਿਨ ਹੈ। 4 ਅਕਤੂਬਰ ਨੂੰ ਤਬੂ ਆਪਣਾ 50ਵਾਂ ਜਨਮਦਿਨ ਮਨ੍ਹਾ ਰਹੀ ਹੈ। ਅਦਾਕਾਰਾ ਆਪਣੀ ਜ਼ਿੰਦਗੀ ਦੇ 50ਵੇਂ ਪੜ੍ਹਾਅ ‘ਚ ਵੀ ਸਿੰਗਲ ਹੈ। ਇੱਕ ਵਾਰ ਅਦਾਕਾਰਾ ਨੇ ਖ਼ੁਦ ਦੇ ਸਿੰਗਲ ਰਹਿਣ ਦੀ ਵੀ ਵਜ੍ਹਾ ਦੱਸੀ ਸੀ। ਤਾਂ ਚੱਲੋ ਜਾਣਦੇ ਹਾਂ ਅਦਾਕਾਰਾ ਦੇ ਬਰਥਡੇਅ ‘ਤੇ ਉਸ ਦੀ ਪਰਸਨਲ ਲਾਈਫ਼ ਨਾਲ ਜੁੜੀਆਂ ਦਿਲਚਸਪ ਗੱਲਾਂ …
ਤਬੂ ਨੇ ਆਪਣੇ ਸਿੰਗਲ ਸਟੇਟਸ ਨੂੰ ਲੈ ਕੇ ਖ਼ੁਦ ਇੱਕ ਇੰਟਰਵਿਊ ‘ਚ ਖ਼ੁਲਾਸਾ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਅਦਾਕਾਰ ਅਜੇ ਦੇਵਗਨ ਦੀ ਵਜ੍ਹਾ ਤੋਂ ਸਿੰਗਲ ਹੈ। ਉਸ ਨੇ ਕਿਹਾ ਸੀ, ”ਮੈਂ ਅਤੇ ਅਜੇ ਦੇਵਗਨ ਇੱਕ ਦੂਜੇ ਨੂੰ 25 ਸਾਲਾਂ ਤੋਂ ਜਾਣਦੇ ਹਾਂ। ਉਹ ਮੇਰੇ ਕਜ਼ਨ ਸਮੀਰ ਆਰਿਆ ਦੇ ਗੁਆਂਢੀ ਅਤੇ ਕਰੀਬੀ ਦੋਸਤ ਹਨ। ਉਹ ਮੇਰੇ ਉਨ੍ਹਾਂ ਦਿਨਾਂ ਦਾ ਹਿੱਸਾ ਹਨ ਜਦੋਂ ਮੈਂ ਵੱਡੀ ਹੋ ਰਹੀ ਸੀ ਅਤੇ ਸਾਡਾ ਦੋਵਾਂ ਦਾ ਰਿਸ਼ਤਾ ਓਦੋਂ ਤੋਂ ਹੈ।”
ਤਬੂ ਨੇ ਅੱਗੇ ਦੱਸਿਆ, ”ਜਦੋਂ ਮੈਂ ਜਵਾਨ ਸੀ, ਸਮੀਰ ਅਤੇ ਅਜੇ ਮੇਰੇ ‘ਤੇ ਨਜ਼ਰ ਰੱਖਦੇ ਅਤੇ ਜਾਸੂਸੀ ਕਰਿਆ ਕਰਦੇ। ਉਹ ਮੇਰੇ ਪਿੱਛੇ ਘੁੰਮਦੇ ਸਨ ਅਤੇ ਜੇਕਰ ਕਈ ਲੜਕਾ ਮੇਰੇ ਨਾਲ ਗੱਲ ਵੀ ਦਾ ਕਰਦਾ ਤਾਂ ਉਹ ਉਸ ਕੁਟਾਪਾ ਕਰਨ ਦੀ ਧਮਕੀ ਦੇ ਦਿੰਦੇ। ਉਹ ਬਹੁਤ ਵੱਡੇ ਬਦਮਾਸ਼ ਸਨ। ਅੱਜ ਜੇਕਰ ਮੈਂ ਸਿੰਗਲ ਹਾਂ ਤਾਂ ਸਿਰਫ਼ ਅਜੇ ਦੇਵਗਨ ਕਾਰਨ ਹੀ ਹਾਂ! ਮੈਂ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਆਪਣੇ ਕੀਤੇ ‘ਤੇ ਅਫ਼ਸੋਸ ਹੋਵੇ।”
ਜਦੋਂ ਤਬੂ ਤੋਂ ਪੁੱਛਿਆ ਗਿਆ ਸੀ ਕਿ ਕੀ ਅਜੇ ਦੇਵਗਨ ਨੇ ਤੁਹਾਡੀ ਵਿਆਹ ਕਰਵਾਉਣ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਰੱਖੀ ਹੈ? ਤਾਂ ਅਦਾਕਾਰਾ ਨੇ ਜਵਾਬ ਦਿੱਤਾ, ”ਮੈਂ ਹਰ ਦੂਜੇ ਦਿਨ ਅਜੇ ਨੂੰ ਫ਼ੋਨ ਕਰ ਕੇ ਕਹਿੰਦੀ ਹਾਂ ਕਿ ਉਹ ਵਿਆਹ ਲਈ ਲੜਕਾ ਲੱਭੇ।” ਤਬੂ ਨੇ ਇਹ ਵੀ ਦੱਸਿਆ ਸੀ ਕਿ ਜੇਕਰ ਉਹ ਕਿਸੇ ਮੇਲ ਅਦਾਕਾਰ ‘ਚੋਂ ਕਿਸੇ ‘ਤੇ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦੀ ਹੈ ਤਾਂ ਉਹ ਅਜੇ ਹੀ ਹੈ।
ਦੱਸ ਦੇਈਏ ਕਿ ਤਬੂ ਵਿਜੇਪੰਥ, ਹਕੀਕਤ ਵਰਗੀਆਂ ਫ਼ਿਲਮਾਂ ‘ਚ ਅਜੇ ਦੇਵਗਨ ਨਾਲ ਕੰਮ ਕਰ ਚੁੱਕੀ ਹੈ ਅਤੇ ਦੋਵਾਂ ਦੀ ਉਹ ਫ਼ਿਲਮ ਕਾਫ਼ੀ ਸੁਪਰਹਿੱਟ ਰਹੀ। ਪਰਦੇ ‘ਤੇ ਦੋਵਾਂ ਦੀ ਜੋੜੀ ਨੂੰ ਫ਼ੈਨਜ਼ ਨੇ ਬੇਹੱਦ ਪਿਆਰ ਦਿੱਤਾ। ਤਬੂ ਦੀ ਸਭ ਤੋਂ ਪਹਿਲੀ ਫ਼ਿਲਮ ਹਮ ਨੌਜਵਾਨ ਸੀ।