Image Courtesy :jagbani(punjabkesari)

ਸ਼ੇਰਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਹੀਰਾ ਸਿੰਘ ਗਾਬੜੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਨਾਭਾ ਨੂੰ ਬੀ.ਸੀ. ਵਿੰਗ ਦਾ ਸੂਬਾ ਸਕੱਤਰ ਜਰਨਲ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਹਰੀ ਸਿੰਘ ਨਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਹਰੀ ਸਿੰਘ ਦੀ ਨਿਯੁਕਤੀ ਤੇ ਸੂਬਾਈ ਦਲਿਤ ਆਗੂ ਸਰਪੰਚ ਅਮਨਦੀਪ ਸਿੰਘ ਕਾਂਝਲਾ, ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਰਣਜੀਤ ਸਿੰਘ ਰੰਧਾਵਾ, ਹਰਬੰਤ ਸਿੰਘ ਕਾਤਰੋਂ, ਅਜਮੇਰ ਸਿੰਘ ਘਨੌਰੀ, ਸੁਖਵਿੰਦਰ ਸਿੰਘ ਬੋਬੀ ਸਾਬਕਾ ਸਰਪੰਚ, ਯੂਥ ਆਗੂ ਸੁਖਦੀਪ ਸ਼ਰਮਾ, ਗੋਨਾ ਜਵੰਧਾ ਅਤੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ੍ਹ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ।
News Credit :jagbani(punjabkesari)