Image Courtesy :jagbani(punjabkesari)

ਜੈਸਲਮੇਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਹੱਦ ‘ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨ੍ਹਾ ਰਹੇ ਹਨ। ਪੀ.ਐੱਮ. ਮੋਦੀ ਰਾਜਸਥਾਨ ਦੇ ਜੈਸਲਮੇਰ ਸਰਹੱਦ ਪਹੁੰਚੇ ਹੋਏ ਹਨ। ਪੀ.ਐੱਮ. ਮੋਦੀ ਨਾਲ ਸੀ.ਡੀ.ਐੱਸ. ਬਿਪਿਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਣੇ, ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਅਤੇ ਬੀ.ਐੱਸ.ਐੱਫ. ਦੇ ਡੀ.ਜੀ. ਰਾਕੇਸ਼ ਅਸਥਾਨਾ ਮੌਜੂਦ ਹਨ।
ਤੁਸੀਂ ਹੋ ਤਾਂ ਦੇਸ਼ ਦੇ ਤਿਉਹਾਰ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਹੋ ਤਾਂ ਦੇਸ਼ ਹੈ। ਦੇਸ਼ ਦੇ ਇਹ ਤਿਉਹਾਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਦਰਮਿਆਨ ਹਰੇਕ ਭਾਰਤਵਾਸੀ ਦੀਆਂ ਸ਼ੁੱਭਕਾਮਨਾਵਾਂ ਲੈ ਕੇ ਆਇਆ ਹਾਂ। ਦੇਸ਼ ਵਾਸੀਆਂ ਨੂੰ ਲੈ ਕੇ ਆਇਆ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਪੁੱਤ ਜਾਂ ਧੀ ਤਿਉਹਾਰ ਦੇ ਦਿਨ ਸਰਹੱਦ ਹੋਇਆ ‘ਤੇ ਤਾਇਨਾਤ ਹਨ, ਉਹ ਨਮਨ ਦੇ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਪੀ.ਐੱਮ. ਬਣਨ ਤੋਂ ਬਾਅਦ ਦੀਵਾਲੀ ਮਨਾਉਣ ਲਈ ਪਹਿਲੀ ਵਾਰ ਸਿਆਚਿਨ ਗਿਆ ਸੀ ਤਾਂ ਬਹੁਤ ਲੋਕਾਂ ਨੂੰ ਹੈਰਾਨੀ ਹੋਈ ਸੀ ਪਰ ਤੁਸੀਂ ਵੀ ਮੇਰੇ ਭਾਵ ਜਾਣਦੇ ਹੋ। ਦੀਵਾਲੀ ਦੇ ਦਿਨ ਆਪਣਿਆਂ ਦਰਮਿਆਨ ਹੀ ਤਾਂ ਆਵਾਂਗਾ। ਪੀ.ਐੱਮ. ਮੋਦੀ ਨੇ ਕਿਹਾ ਕਿ ਤੁਸੀਂ ਭਾਵੇਂ ਬਰਫੀਲੀ ਪਹਾੜੀ ‘ਤੇ ਰਹੋ ਜਾਂ ਫਿਰ ਰੇਗਿਸਤਾਨ ‘ਚ। ਮੇਰੀ ਦੀਵਾਲੀ ਤੁਹਾਡੇ ਦਰਮਿਆਨ ਆ ਕੇ ਪੂਰੀ ਹੁੰਦੀ ਹੈ। ਤੁਹਾਡੇ ਚਿਹਰੇ ਦੀ ਰੌਣਕ ਦੇਖਦਾ ਹਾਂ ਤਾਂ ਮੇਰੀ ਖੁਸ਼ੀ ਵਧ ਜਾਂਦੀ ਹੈ। ਤੁਹਾਡੇ ਲਈ ਦੇਸ਼ਵਾਸੀਆਂ ਦਾ ਪਿਆਰ ਲੈ ਕੇ ਆਇਆ ਹਾਂ। ਇਹ ਸਾਰੇ ਦੇਸ਼ ਵਾਸੀਆਂ ਦੇ ਪਿਆਰ ਅਤੇ ਅਪਣੇਪਨ ਦਾ ਸਵਾਦ ਲੈ ਕੇ ਆਇਆ ਹਾਂ। ਇਸ ਮਠਿਆਈ ‘ਚ ਤੁਸੀਂ ਦੇਸ਼ ਦੀ ਹਰ ਮਾਂ ਦੇ ਹੱਥ ਦੀ ਮਿਠਾਸ ਮਹਿਸੂਸ ਕਰ ਸਕਦੇ ਹੋ। ਪਿਤਾ-ਭਰਾ ਦੇ ਆਸ਼ੀਰਵਾਦ ਨੂੰ ਮਹਿਸੂਸ ਕਰ ਸਕਦੇ ਹੋ।
News Credit :jagbani(punjabkesari)