Image Courtesy :jagbani(punjabkesari)

ਤਰਨਤਾਰਨ : ਖੇਤੀ ਕਾਨੂੰਨਾਂ ਦਾ ਦੇਸ਼ ਭਰ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦੀਵਾਲੀ ਦੇ ਤਿਉਹਾਰ ਮੌਕੇ ਜਿਥੇ ਅੱਜ ਕਿਸਾਨਾਂ ਵਲੋਂ ਸੂਬੇ ਭਰ ‘ਚ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ ਉਥੇ ਹੀ ਤਰਨਤਾਰਨ ਦੇ ਪਿੰਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲੱਗੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ‘ਤੇ ਲਿਖਿਆ ਹੋਇਆ ਹੈ ਕਿ ਬਾਦਲ, ਕੈਪਟਨ, ਮੋਦੀ ਤਿੰਨੋਂ ਕਿਸਾਨ ਵਿਰੋਧੀ ਹਨ। ਇਹ ਪੋਸਟਰ ਕਿਸ ਵਲੋਂ ਲਗਾਏ ਗਏ ਹਨ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਚੱਲ ਸਕਿਆਂ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਕਦੇ ਵੀ ਲੋਕਾਂ ਦੇ ਹੱਕ ‘ਚ ਫ਼ੈਸਲਾ ਨਹੀਂ ਲੈਂਦੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਸਟਰਾਂ ‘ਤੇ ਲਿਖਿਆ ਹੋਇਆ ਹੈ ਕਿ ਬਾਦਲ, ਕੈਪਟਨ, ਮੋਦੀ ਤਿੰਨੋਂ ਕਿਸਾਨ ਵਿਰੋਧੀ ਹੈ, ਇਨ੍ਹਾਂ ਪੋਸਟਰਾਂ ‘ਚ 2 ਹੋਰ ਪਾਰਟੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਧਿਰਾਂ ਸਾਰੀਆਂ ਹੀ ਕਿਸਾਨ ਵਿਰੋਧੀ ਹਨ। ਮੰਤਰੀਆਂ ਵਲੋਂ ਸਿਰਫ਼ ਕਿਸਾਨਾਂ ਦੇ ਰੋਹ ਦੇ ਕਰਕੇ ਅਸਤੀਫ਼ੇ ਦਿੱਤੇ ਗਏ ਹਨ ਤੇ ਪੰਜਾਬ ਸਰਕਾਰ ਨੂੰ ਵੀ ਇਹ ਆਰਡੀਨੈਂਸ ਰੋਹ ਕਰਕੇ ਹੀ ਰੱਦ ਕਰਨੇ ਪਏ ਹਨ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਪੋਸਟਰ ਲਗਾਏ ਹਨ ਬਿਲਕੁਲ ਸਹੀਂ ਲਿਖ ਕੇ ਲਾਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਰਾਂ ਜਰੀਏ ਵੀ ਸਿਰਫ਼ ਰਾਜਨੀਤੀ ਹੋ ਰਹੀ ਹੈ।
News Credit :jagbani(punjabkesari)