Image Courtesy :jagbani(punjabkesar)

ਬਾਘਾਪੁਰਾਣਾ: ਸਥਾਨਕ ਨਿਹਾਲ ਸਿੰਘ ਵਾਲਾ ਰੋਡ ਤੇ ਸਥਿਤ ਇਕ ਕਬਾੜ ਦੇ ਗੁਦਾਮ ‘ਚ ਪਟਾਕੇ ਦੀ ਚਿੰਗਾਰੀ ਡਿੱਗਣ ਨਾਲ ਲੱਗੀ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਦੀਆਂ ਲਪਟਾਂ ਤੇ ਕਾਬੂ ਪਾਉਣ ਲਈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਅੱਗ ‘ਤੇ ਭਾਰੀ ਜਦੋ-ਜਹਿਦ ਦੇ ਬਾਅਦ ਅੱਗ ‘ਤੇ ਕਾਬੂ ਕਰਕੇ ਬੁਝਾਇਆ ਗਿਆ, ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਗਏ।
ਇਸ ਸਬੰਧੀ ਕਬਾੜ ਮਾਲਕ ਨੇ ਦੱਸਿਆ ਕਿ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਕਬਾੜ ਦੇ ਇਕ ਵੱਡੇ ਹਿੱਸੇ ਨੂੰ ਅੱਗ ਲੱਗੀ ਜਿਸ ‘ਚ ਗੱਤੇ ਦਾ ਵੱਡਾ ਭੰਡਾਰ ਪਿਆ ਸੀ। ਇਸ ਮੌਕੇ ਪੁਲਸ ਵੀ ਪਹੁੰਚ ਗਈ ਸੀ। ਵਾਪਰੀ ਘਟਨਾ ਨਾਲ ਨੇੜੇ-ਤੇੜੇ ਦੀਆਂ ਇਮਾਰਤਾਂ ਬਚਾ ਲਿਆ ਗਿਆ ਹੈ, ਜਿਸ ਕਰਕੇ ਇਕ ਹੋਰ ਵੀ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।

News Credit :jagbani(punjabkesar)