Image Courtesy :punjabi.cricketnmore

ਕਰਾਚੀ – ਇੰਗਲੈਂਡ ਕ੍ਰਿਕਟ ਟੀਮ ਦਾ ਅਗਲੇ ਸਾਲ ਦੀ ਸ਼ੁਰੂਆਤ ‘ਚ ਇੱਕ ਛੋਟੀ T-20 ਸੀਰੀਜ਼ ਲਈ ਪਾਕਿਸਤਾਨ ਦਾ ਦੌਰਾ ਚੋਟੀ ਦੇ ਖਿਡਾਰੀਆਂ ਦੀ ਉਪਲਬਧਤਾ ਅਤੇ ਲਾਗਤ ਦੇ ਨਾਲ ਜੁੜੇ ਮਾਮਲਿਆਂ ਕਾਰਨ ਅਕਤੂਬਰ ਤਕ ਮੁਲਤਵੀ ਹੋਣਾ ਤੈਅ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਜਨਵਰੀ-ਫ਼ਰਵਰੀ ‘ਚ ਹੋਣ ਵਾਲਾ ਇਹ ਦੌਰਾ ਹੁਣ ਅਕਤੂਬਰ ‘ਚ ਹੋ ਸਕਦਾ ਹੈ ਜਿਸ ਦੇ ਬਾਅਦ ਭਾਰਤ ‘ਚ T-20 ਵਿਸ਼ਵ ਕੱਪ ਹੋਣਾ ਹੈ। ਇੱਕ ਸੂਤਰ ਨੇ ਕਿਹਾ, ”ਅਗਲੇ ਸਾਲ ਦੀ ਸ਼ੁਰੂਆਤ ‘ਚ ਇੰਗਲੈਂਡ ਟੀਮ ਨੂੰ ਸ਼੍ਰੀ ਲੰਕਾ ਅਤੇ ਭਾਰਤ ‘ਚ ਸੀਰੀਜ਼ ਖੇਡਣੀ ਹੈ। ਇਸ ਤੋਂ ਇਲਾਵਾ ਕੁੱਝ T-20 ਮਾਹਿਰ ਬਿਗ ਬੈਸ਼ ਲੀਗ ‘ਚ ਰੁੱਝੇ ਹੋਣਗੇ। ਇਸ ਤੋਂ ਇਲਾਵਾ ਲਾਗਤ ਨਾਲ ਜੁੜੇ ਮਸਲੇ ਵੀ ਹਨ।”

ਉਨ੍ਹਾਂ ਕਿਹਾ, ”ਇਹ ਸਿਰਫ਼ ਤਿੰਨ ਮੈਚਾਂ ਦੀ ਸੀਰੀਜ਼ ਹੋਵੇਗੀ ਅਤੇ ਸਾਰੇ ਮੈਚ ਕਰਾਚੀ ‘ਚ ਹੋਣਗੇ। ਇੰਗਲੈਂਡ ਟੀਮ ਨੂੰ ਚਾਰਟਡ ਹਵਾਈ ਜਹਾਜ਼ ਤੋਂ ਲਿਆਉਣਾ ਤੇ ਦੁਬਈ ‘ਚ ਅਭਿਆਸ ਕਰਾਉਣਾ ਇੰਗਲੈਂਡ ਬੋਰਡ ਲਈ ਕਾਫ਼ੀ ਮਹਿੰਗਾ ਸਾਬਿਤ ਹੋਵੇਗਾ।” ਉਨ੍ਹਾਂ ਕਿਹਾ ਕਿ ਦੋਵੇਂ ਬੋਰਡ ਨੇ ਮਿਲ ਕੇ ਸੀਰੀਜ਼ ਅਕਤੂਬਰ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਭਾਰਤ ਜਾਣ ਤੋਂ ਪਹਿਲਾਂ ਇੰਗਲੈਂਡ T-20 ਟੀਮ ਪਾਕਿਸਤਾਨ ‘ਚ ਖੇਡ ਸਕੇ। ਇੰਗਲੈਂਡ ਨੇ ਆਖ਼ਰੀ ਵਾਰ 2005 ‘ਚ ਪਾਕਿਸਤਾਨ ‘ਚ ਖੇਡਿਆ ਸੀ।