Image Courtesy :indianexpress

ਮੁੰਬਈ – ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਮਹਿਲਾ ਕ੍ਰਿਕਟਰਾਂ ਦੀ ਮਦਦ ਕਰਨ ਦੇ ਲਈ ਸ਼ਹਿਰ ਦੀ ਕ੍ਰਿਕਟਰਜ਼ ਫ਼ਾਊਂਡੇਸ਼ਨ ਦੀ ਸ਼ਲਾਘਾ ਕੀਤੀ। ਕ੍ਰਿਕਟਰਜ਼ ਫ਼ਾਊਂਡੇਸ਼ਨ ਨੇ 16 ਨਵੰਬਰ ਨੂੰ ਸੁਰੇਖਾ ਭੰਡਾਰੇ, ਸੰਧਿਆ ਰੇਲੇਕਰ ਤੇ ਅਪਰਣਾ ਕਾਂਬਲੀ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ। ਸੁਰੇਖਾ ਨੇ 127 ਜਦਕਿ ਸੰਧਿਆ ਨੇ 139 ਅਤੇ ਅਪਰਣਾ ਕਾਂਬਲੀ ਨੇ 79 ਪਹਿਲੇ ਦਰਜੇ ਦੇ ਮੈਚ ਖੇਡੇ ਹਨ। ਇਨ੍ਹਾਂ ਤਿੰਨਾਂ ਨੂੰ 50 ਤੋਂ 75 ਹਜ਼ਾਰ ਰੁਪਏ ਦੇ ਵਿਚਾਲੇ ਦੀ ਸਹਿਯੋਗ ਰਾਸ਼ੀ ਵੀ ਦਿੱਤੀ ਗਈ।
ਕ੍ਰਿਕਟਰਜ਼ ਫ਼ਾਊਂਡੇਸ਼ਨ ਵੱਲੋਂ ਜਾਰੀ ਬਿਆਨ ‘ਚ ਗਾਵਸਕਰ ਨੇ ਕਿਹਾ, ”ਇਹ ਤਿੰਨੇ ਉਨ੍ਹਾਂ ਕ੍ਰਿਕਟਰਾਂ ‘ਚ ਸ਼ਾਮਿਲ ਹਨ ਜਿਨ੍ਹਾਂ ਨੇ ਅੱਜ ਦੀ ਸ਼ਾਨਦਾਰ ਮਹਿਲਾ ਕ੍ਰਿਕਟਰਾਂ ਲਈ ਰਸਤਾ ਤਿਆਰ ਕੀਤਾ ਹੈ ਅਤੇ ਫ਼ਾਊਂਡੇਸ਼ਨ ਤੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਮਿਲਦਾ ਦੇਖਣਾ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ।” ਇਨ੍ਹਾਂ ਤਿੰਨੇ ਕ੍ਰਿਕਟਰਾਂ ਨੇ ਵੀ ਇਸ ਮਦਦ ਲਈ ਧੰਨਵਾਦ ਕੀਤਾ।