Image Courtesy :jagbani(punjabkesari)

ਪਟਨਾ — ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ‘ਹਮ’ ਪਾਰਟੀ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੂੰ ਵੀਰਵਾਰ ਯਾਨੀ ਕਿ ਅੱਜ ਬਿਹਾਰ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਦੇ ਰੂਪ ‘ਚ ਸਹੁੰ ਚੁਕਾਈ ਗਈ। ਰਾਜਪਾਲ ਫਾਗੂ ਚੌਹਾਨ ਨੇ ਰਾਜਭਵਨ ‘ਚ ਮਾਂਝੀ ਨੂੰ ਸਹੁੰ ਚੁਕਾਈ। ਰਾਜਪਾਲ ਸਕੱਤਰੇਤ ਦੇ ਬਿਆਨ ਤੋਂ ਇਹ ਜਾਣਕਾਰੀ ਮਿਲੀ ਹੈ। ਬਿਆਨ ਮੁਤਾਬਕ ਰਾਜਪਾਲ ਫਾਗੂ ਨੇ ਇਮਾਮਗੰਜ ਤੋਂ ਵਿਧਾਇਕ ਜੀਤਨ ਰਾਮ ਮਾਂਝੀ ਨੂੰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ। ਰਾਜਪਾਲ ਨੇ ਭਾਰਤ ਦੇ ਸੰਵਿਧਾਨ ਵਲੋਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਬਿਹਾਰ ਵਿਧਾਨ ਸਭਾ ਦੇ ਮੈਂਬਰ ਜੀਤਨ ਰਾਮ ਮਾਂਝੀ ਨੂੰ ਸਪੀਕਰ ਦੀ ਚੋਣ ਹੋਣ ਤੱਕ 23 ਤੋਂ 27 ਨਵੰਬਰ ਤੱਕ ਲਈ ਨਿਯੁਕਤ ਕੀਤਾ ਹੈ। ਪ੍ਰੋਟੇਮ ਸਪੀਕਰ ਦੇ ਰੂਪ ਵਿਚ ਮਾਂਝੀ ਨਵੇਂ ਚੁਣੇ ਵਿਧਾਇਕਾਂ ਨੂੰ ਵਿਧਾਨ ਸਭਾ ਵਿਚ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਉਣਗੇ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਦੀ ਕੈਬਨਿਟ ਦੀ ਪਹਿਲੀ ਬੈਠਕ ‘ਚ 17ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ 23 ਤੋਂ 27 ਨਵੰਬਰ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਨਿਤੀਸ਼ ਕੁਮਾਰ ਦੀ ਅਗਵਾਈ ਵਿਚ 15 ਮੈਂਬਰੀ ਕੈਬਨਿਟ ਨੇ ਅਹੁਦੇ ਦੀ ਸਹੁੰ ਚੁੱਕੀ ਸੀ। ਨਿਤੀਸ਼ ਕੁਮਾਰ 7ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱਕੀ। ਨਵੀਂ ਸਰਕਾਰ ‘ਚ ਨਿਤੀਸ਼ ਕੁਮਾਰ ਤੋਂ ਇਲਾਵਾ ਭਾਜਪਾ ਤੋਂ 7 ਮੰਤਰੀਆਂ, ਜਦਯੂ ਤੋਂ 5 ਮੰਤਰੀਆਂ ਅਤੇ ‘ਹਮ’ ਪਾਰਟੀ ਤੋਂ ਇਕ ਅਤੇ ਵੀ. ਆਈ. ਪੀ. ਤੋਂ ਇਕ ਮੰਤਰੀ ਨੇ ਸਹੁੰ ਚੁੱਕੀ ਸੀ।
News Credit :jagbani(punjabkesari)