Image Courtesy :financialexpress

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਲਾਨ ਕੀਤਾ ਹੈ ਐਮਪੀਐਲ ਸਪੋਰਟਸ ਅਪੈਰਲ ਐਂਡ ਅਕਸੈਸਰੀਜ਼ ਭਾਰਤੀ ਦੀ ਰਾਸ਼ਟਰੀ ਮਹਿਲਾ, ਪੁਰਸ਼ ਅਤੇ ਅੰਡਰ-19 ਕ੍ਰਿਕਟ ਟੀਮਾਂ ਦੀ ਅਧਿਕਾਰਤ ਜਰਜ਼ੀ, ਕਿੱਟ ਅਤੇ ਸਾਜ਼ੋ-ਸਾਮਾਨ ਦੇ ਪ੍ਰਾਯੋਜਕ ਹੋਵੇਗੀ ਜੋ ਨਾਈਕੇ ਦੀ ਜਗ੍ਹਾ ਲਵੇਗਾ।

ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕਿੱਟ ਪ੍ਰਾਯੋਜਕ ਅਤੇ ਅਧਿਕਾਰਤ ਵਪਾਰਕ ਹਿੱਸੇਦਾਰ ਦੇ ਰੂਪ ‘ਚ MPL ਭਾਰਤ ਦਾ ਸਭ ਤੋਂ ਵੱਡਾ ਈ-ਸਪੋਰਟਸ ਪਲੈੱਟਫ਼ੌਰਮ ਹੈ। MPL ਸਪੋਰਟਸ ਨੇ ਇਸ ਸਾਂਝੇਦਾਰੀ ਤਹਿਤ ਨਵੰਬਰ 2020 ਤੋਂ ਦਸੰਬਰ 2023 ਤਕ ਤਿੰਨ ਸਾਲਾਂ ਦਾ ਸਮਝੌਤਾ ਕੀਤਾ ਹੈ। MPL ਸਪੋਰਟਸ BCCI ਦੇ ਨਾਲ ਭਾਰਤ ਦੇ ਆਗਾਮੀ ਆਸਟਰੇਲੀਆਈ ਦੌਰੇ 2020-21 ਦੇ ਨਾਲ ਇਸ ਸਾਂਝੇਦਾਰੀ ਦੀ ਸ਼ੁਰੂਆਤ ਕਰੇਗਾ।
BCCI ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇਸ ਕਰਾਰ ਨੂੰ ਲੈ ਕੇ ਕਿਹਾ, ”2023 ਤਕ ਭਾਰਤੀ ਪੁਰਸ਼ ਅਤੇ ਮਹਿਲਾ ਰਾਸ਼ਟਰੀ ਟੀਮ ਲਈ ਕਿੱਟ ਪ੍ਰਾਯੋਜਕ ਦੇ ਰੂਪ ‘ਚ MPL ਸਪੋਰਟਸ ਦੀ ਨਿਯੁਕਤੀ ਭਾਰਤੀ ਕ੍ਰਿਕਟ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਇਸ ਨਾਲ ਸਾਨੂੰ ਖੁਸ਼ੀ ਹੋ ਰਹੀ ਹੈ।” ਇਸ ਕਰਾਰ ਨੂੰ ਲੈ ਕੇ BCCI ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ, ”ਇਹ ਸਾਂਝੇਦਾਰੀ ਟੀਮ ਇੰਡੀਆ ਲਈ ਅਤੇ ਦੇਸ਼ ਨੂੰ ਖੇਡ ਦੇ ਲਈ ਇੱਕ ਅਲਗ ਪੱਧਰ ਤਕ ਲੈ ਕੇ ਜਾਵੇਗੀ।” ਉਨ੍ਹਾਂ ਕਿਹਾ ਕਿ ਅਸੀਂ MPL ਸਪੋਰਟਸ ਜਿਹੇ ਯੁਵਾ ਭਾਰਤੀ ਬ੍ਰਾਂਡ ਦੇ ਨਾਲ ਕੰਮ ਕਰਨ ਦੀ ਉਮੀਦ ਕਰ ਰਹੇ ਹਾਂ, ਜੋ ਇਸ ਖੇਤਰ ‘ਚ ਆਪਣੀ ਪਕੜ ਬਣਾਏ ਰੱਖੇਗਾ।