Image Courtesy :insidesport

ਸਿਡਨੀ – ਆਸਟਰੇਲੀਆ ਦੇ ਲੈਜੈਂਡ ਤੇਜ਼ ਗੇਂਦਬਾਜ਼ ਗਲੈੱਨ ਮੈਕਗ੍ਰਾਅ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਆਗਾਮੀ ਸੀਰੀਜ਼ ਵਿੱਚ ਆਸਟਰੇਲੀਆ ਕੋਲ ਇਸ ਵਾਰ ਜਿੱਤ ਹਾਸਿਲ ਕਰਨ ਦਾ ਚੰਗਾ ਮੌਕਾ ਹੈ ਅਤੇ ਇਸ ਲਈ ਤੇਜ਼ ਗੇਂਦਬਾਜ਼ ਮਿਸ਼ੈੱਲ ਸਟਾਰਕ ਦੀ ਗੇਂਦਬਾਜ਼ੀ ਕਾਰਗਾਰ ਸਾਬਿਤ ਹੋਵੇਗੀ।
ਮੈਕਗ੍ਰਾਅ ਨੇ ਕਿਹਾ, ”ਆਸਟਰੇਲੀਆ ਕੋਲ ਇਸ ਵਾਰ ਭਾਰਤ ਵਿਰੁੱਧ ਐਡਵਾਂਟੇਜ਼ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਣ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੈੱਲ ਸਟਾਰਕ ਦੀ ਘਾਤਕ ਗੇਂਦਬਾਜ਼ੀ ਹੋਵੇਗੀ, ਪਰ ਭਾਰਤ ਕੋਲ ਵੀ ਚੰਗੇ ਤੇਜ਼ ਗੇਂਦਬਾਜ਼ ਹਨ ਅਤੇ ਉਹ ਪਿਛਲੀ ਸੀਰੀਜ਼ ਦੀ ਜਿੱਤ ਤੋਂ ਉਤਸ਼ਿਹਤ ਹੋ ਕੇ ਇਸ ਵਾਰ ਵੀ ਉਤਰੇਗਾ।”
ਮੈਕਗ੍ਰਾਅ ਨੇ ਕਿਹਾ, ”ਉਮੇਸ਼ ਯਾਦਵ ਕੋਲ ਧਾਰ ਹੈ ਜਦਕਿ ਮੁਹੰਮਦ ਸ਼ਾਮੀ ਦੀ ਚੰਗੀ ਪਕੜ ਹੋਣ ਨਾਲ ਉਹ ਗੇਂਦ ਨੂੰ ਦੋਵੇਂ ਪਾਸਿਓਂ ਸਵਿੰਗ ਕਰਵਾਉਣ ਦੇ ਸਮਰਥ ਹੈ ਅਤੇ ਜਸਪ੍ਰੀਤ ਬੁਮਰਾਹ ਕੋਲ ਕਲਾਸ ਹੈ। ਉਹ ਮਾਨਸਿਕ ਤੌਰ ਨਾਲ ਕਾਫ਼ੀ ਮਜ਼ਬੂਤ ਹੈ। ਉਸ ਦਾ ਤੀਜਾ ਅਤੇ ਦੂਜਾ ਸਪੈੱਲ ਪਹਿਲੇ ਜਿੰਨਾ ਹੀ ਖ਼ਤਰਨਾਕ ਹੁੰਦਾ ਹੈ। ਤੁਹਾਡੇ ਕੋਲ ਅਜਿਹੇ ਖਿਡਾਰੀ ਹਨ ਜਿਹੜੇ ਫ਼ਾਰਮ ਵਿੱਚ ਹੋਣਨਾਲ ਮੁਸ਼ਕਿਲ ਚੁਣੌਤੀ ਦੇਣਗੇ।”
ਉਸ ਨੇ ਕਿਹਾ, ”ਉਥੇ ਹੀ ਦੂਜੇ ਪਾਸੇ ਆਸਟਰੇਲੀਆਈ ਟੀਮ ਵਿੱਚ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਹੈ। ਜਦੋਂ ਉਸਦਾ ਦਿਨ ਹੋਵੇ ਤਾਂ ਉਹ ਆਸਾਨੀ ਨਾਲ 4-5 ਵਿਕਟਾਂ ਲੈ ਸਕਦਾ ਹੈ। ਉਸ ਕੋਲ ਇੱਕ ਖ਼ਾਸ ਮਾਹਿਰ ਪ੍ਰਤਿਭਾ ਹੈ। ਦੋਵੇਂ ਟੀਮਾਂ ਦੀ ਗੇਂਦਬਾਜ਼ੀ ਬਿਹਤਰੀਨ ਹੈ, ਪਰ ਆਸਟਰੇਲੀਆ ਕੋਲ ਜੇਕਰ ਕੁੱਝ ਥੋੜ੍ਹਾ ਵਿਸ਼ੇਸ਼ ਹੈ ਤਾਂ ਉਹ ਸਟਾਰਕ ਦੀ ਗੇਂਦਬਾਜ਼ੀ ਹੈ ਜਿਹੜਾ ਤਗੜਾ ਪ੍ਰਭਾਵ ਛੱਡਦੀ ਹੈ।”