Image Courtesy :jagbani(punjabkesari)

ਨਵੀਂ ਦਿੱਲੀ – ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਮਿਰਜ਼ਾ ਦੇ ਜਨਮਦਿਨ ‘ਤੇ ਉਸ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਪਰ ਫ਼ੈਨਜ਼ ਨੇ ਮਲਿਕ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਸਾਨੀਆ ਨੇ ਸਭ ਤੋਂ ਪਹਿਲਾਂ ਸ਼ੋਏਬ ਨਾਲ ਤਸਵੀਰ ਸ਼ੇਅਰ ਕੀਤੀ ਸੀ ਅਤੇ ਜਨਮਦਿਨ ‘ਤੇ ਸ਼ਾਨਦਾਰ ਸਰਪ੍ਰਾਈਜ਼ ਦੇਣ ਲਈ ਧੰਨਵਾਦ ਕੀਤਾ ਸੀ। ਉਸ ਤੋਂ ਬਾਅਦ ਸ਼ੋਏਬ ਨੇ ਵੀ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ, ਪਰ ਜੋ ਕੈਪਸ਼ਨ ਸਾਨੀਆ ਨੇ ਲਿਖੀ ਸੀ ਉਹੀ ਕੈਪਸ਼ਨ ਸ਼ੋਏਬ ਨੇ ਵੀ ਲਿਖੀ। ਉਸ ਤੋਂ ਬਾਅਦ ਮਲਿਕ ਨੇ ਉਸ ਨੂੰ ਪੋਸਟ ਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਫ਼ੈਨਜ਼ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਟਰੋਲ ਕਰਨ ਲੱਗੇ ਅਤੇ ਉਸ ਨੂੰ ਸਲਾਹ ਦੇਣ ਲੱਗੇ ਕਿ ਘੱਟ ਤੋਂ ਘੱਟ ਆਪਣੇ ਨਾਂ ਨੂੰ ਤਾਂ ਬਦਲ ਲਵੋ। ਸੋਸ਼ਲ ਮੀਡੀਆ ‘ਤੇ ਸ਼ੋਏਬ ਅਤੇ ਸਾਨੀਆ ਦੀ ਤਸਵੀਰ ਖ਼ੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ 16 ਨਵੰਬਰ ਨੂੰ ਸਾਨੀਆ ਮਿਰਜ਼ਾ ਦਾ ਜਨਮਦਿਨ ਸੀ।
ਆਪਣੇ ਜਨਮਦਿਨ ਦੇ ਮੌਕੇ ‘ਤੇ ਸਾਨੀਆ ਪਤੀ ਸ਼ੋਏਬ ਨੂੰ ਮਿਲਣ ਪਾਕਿਸਤਾਨ ਗਈ ਅਤੇ ਪਾਕਿਸਤਾਨ ਸੁਪਰ ਲੀਗ ਮੈਚ ‘ਚ ਵੀ ਸਟੇਡੀਅਮ ‘ਚ ਆ ਕੇ ਮੈਚ ਦਾ ਅਨੰਦ ਲੈ ਰਹੀ ਸੀ। ਦਰਅਸਲ ਸ਼ੋਏਬ PSL ਦੇ ਕੁਆਲੀਫ਼ਾਇਰ ‘ਚ ਪੇਸ਼ਾਵਰ ਜ਼ੁਲਮੀ ਟੀਮ ਵਲੋਂ ਖੇਡ ਰਹੇ ਸਨ। ਅਜਿਹੇ ‘ਚ ਪਤੀ ਨੂੰ ਸਪੋਰਟ ਕਰਨ ਦੇ ਲਈ ਸਾਨੀਆ ਐਲਿਮੀਨੇਟਰ ਇੱਕ ‘ਚ ਕਰਾਚੀ ਸਟੇਡੀਅਮ ਪਹੁੰਚੀ ਸੀ। ਸਾਨੀਆ ਮਿਰਜ਼ਾ ਨੇ ਸ਼ੋਏਬ ਮਲਿਕ ਨਾਲ ਸਾਲ 2010 ‘ਚ ਵਿਆਹ ਕੀਤਾ ਸੀ। ਪਾਕਿਸਤਾਨ ਸੁਪਰ ਲੀਗ ਐਲਿਮੀਨੇਟਰ-1 ‘ਚ ਪੇਸ਼ਾਵਰ ਜ਼ੁਲਮੀ ਨੂੰ ਲਾਹੌਰ ਕਲੰਦਰ ਨੇ ਪੰਜ ਵਿਕਟਾਂ ਨਾਲ ਹਰਾ ਦਿੱਤਾ ਸੀ।