Image Courtesy :indianexpress

ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਬੀਤੇ ਹਫ਼ਤੇ ਰਿਤੂ ਸਾਂਗਵਾਨ ਨਾਲ ਵਿਆਹ ਦੇ ਬੰਧਨ ‘ਚ ਬੱਝ ਗਿਆ ਹੈ। ਕੰਗਨਾ ਨੇ ਆਪਣੇ ਭਰਾ ਲਈ ਵੈੱਡਿੰਗ ਡੈਸਟੀਨੇਸ਼ਨ ਦੇ ਤੌਰ ‘ਤੇ ਰਾਜਸਥਾਨ ਦੇ ਪ੍ਰਸਿੱਧ ਉਦੈਪੁਰ ਨੂੰ ਚੁਣਿਆ ਜਿਥੇ ਰਾਜਸਥਾਨੀ ਥੀਮ ਨਾਲ ਸ਼ਾਹੀ ਅੰਦਾਜ਼ ‘ਚ ਇਹ ਵਿਆਹ ਹੋਇਆ।
ਕੋਰੋਨਾਵਾਇਰਸ ਦੇ ਚਲਦਿਆਂ ਵਿਆਹ ‘ਚ ਕੇਵਲ ਕੁੱਝ ਖ਼ਾਸ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਉਦੈਪੁਰ ਦੇ ਹੋਟਲ ਲੀਲਾ ਪੈਲੇਸ ‘ਚ ਆਯੋਜਿਤ ਇਸ ਵਿਆਹ ‘ਚ ਰਣੌਤ ਤੇ ਸਾਂਗਵਾਨ ਪਰਿਵਾਰ ਦੇ ਮੈਂਬਰ ਹੀ ਮੌਜੂਦ ਰਹੇ। ਕੰਗਨਾ ਨੇ ਇਸ ਵਿਆਹ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ।
ਇਸ ਵਿਆਹ ‘ਚ ਕੰਗਨਾ ਦਾ ਖ਼ਬਸੂਰਤ ਲੁੱਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਕੰਗਨਾ ਰਣੌਤ ਇਸ ਵਿਆਹ ‘ਚ ਕਸਟਮ ਮੇਡ ਬਾਂਧਨੀ ਲਹਿੰਗੇ ‘ਚ ਨਜ਼ਰ ਆਈ। ਉਸ ਦਾ ਇਹ ਲਹਿੰਗਾ ਪੂਰੇ 14 ਮਹੀਨਿਆਂ ‘ਚ ਬਣ ਕੇ ਤਿਆਰ ਹੋਇਆ ਹੈ ਤੇ ਇਸ ਨੂੰ ਕੰਗਨਾ ਲਈ ਅਨੁਰਾਧਾ ਵਕੀਲ ਨੇ ਤਿਆਰ ਕੀਤਾ ਹੈ।
ਕੰਗਨਾ ਦੇ ਇਸ ਲਹਿੰਗੇ ‘ਚ ਡੀਪ ਪਰਪਲ ਕਲਰ ਦਾ ਬਲਾਊਜ਼ ਅਤੇ ਬਲਿਊ ਕਲਰ ਦਾ ਲਹਿਰੀਆ ਲਹਿੰਗਾ ਸੀ ਜਿਸ ਨੂੰ ਉਸ ਨੇ ਗ੍ਰੀਨ ਅਤੇ ਪਰਪਲ ਕਲਰ ਦੇ ਦੁੱਪਟੇ ਨਾਲ ਟੀਮਅੱਪ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਕੰਗਨਾ ਦੇ ਇਸ ਲਹਿੰਗੇ ਦੀ ਕੀਮਤ ਲਗਭਗ 16 ਲੱਖ ਰੁਪਏ ਹੈ।
ਕੰਗਨਾ ਨੇ ਆਪਣੇ ਲਹਿੰਗੇ ਤੋਂ ਤਿੰਨ ਗੁਣਾ ਜ਼ਿਆਦਾ ਕੀਮਤ ਦੇ ਗਹਿਣੇ ਪਹਿਨ ਰੱਖੇ ਸਨ। ਕੰਗਨਾ ਦੇ ਗਹਿਣੇ ਸਬਿਆਸਾਚੀ ਨੇ ਡਿਜ਼ਾਈਨ ਕੀਤੇ ਸਨ ਜਿਸ ‘ਚ ਗਲੇ ਦਾ ਚੋਕਰ, ਇੱਕ ਹਾਰ, ਕੰਨਾਂ ਦੇ ਝੁਮਕੇ ਅਤੇ ਮਾਂਗ ਟਿੱਕਾ ਨਜ਼ਰ ਆ ਰਿਹਾ ਸੀ। ਸੂਤਰਾਂ ਮੁਤਾਬਿਕ ਕੰਗਨਾ ਦੇ ਇਨ੍ਹਾਂ ਗਹਿਣਿਆਂ ਦੀ ਕੀਮਤ ਲਗਭਗ 45 ਲੱਖ ਰੁਪਏ ਸੀ। ਕੰਗਨਾ ਨੇ ਆਪਣੇ ਇਸ ਭਾਰੀ ਲੁੱਕ ਨਾਲ ਮੇਕਅੱਪ ਬਿਲਕੁਲ ਸਾਦਾ ਰੱਖਿਆ ਸੀ।