Image Courtesy :jagbani(punjabkesari)

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਮਾਮਲੇ 90 ਲੱਖ ਦੇ ਪਾਰ ਹੋ ਗਏ ਹਨ, ਹਾਲਾਂਕਿ ਸੁਕੂਨ ਦੀ ਗੱਲ ਹੈ ਕਿ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਵਾਲਿਆਂ ਦੀ ਗਿਣਤੀ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਰਿਕਵਰੀ ਦਰ ਵੱਧ ਕੇ 93.60 ‘ਤੇ ਆ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ‘ਚ 45,882 ਨਵੇਂ ਮਾਮਲੇ ਸਾਹਮਣੇ ਆਏ ਅਤੇ ਪੀੜਤਾਂ ਦਾ ਅੰਕੜਾ 90.04 ਲੱਖ ਹੋ ਗਿਆ ਹੈ। ਸਰਗਰਮ ਮਾਮਲਿਆਂ ‘ਚ 491 ਦੇ ਵਾਧੇ ਨਾਲ ਇਹ ਗਿਣਤੀ 4,43,794 ਹੋ ਗਈ ਹੈ। ਇਸ ਦੌਰਾਨ 44,807 ਮਰੀਜ਼ ਠੀਕ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਹੁਣ 84.28 ਲੱਖ ਹੋ ਗਈ। ਇਸ ਮਿਆਦ ‘ਚ 584 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1,32,162 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਦਰ 4.93 ‘ਤੇ ਆ ਗਈ ਹੈ, ਜਦੋਂ ਕਿ ਮੌਤ ਦਰ 1.47 ਹੈ। ਪਿਛਲੇ 24 ਘੰਟਿਆਂ ‘ਚ ਉੱਤਰ ਪ੍ਰਦੇਸ਼ ‘ਚ ਸਭ ਤੋਂ ਵੱਧ 803 ਸਰਗਰਮ ਮਾਮਲੇ ਸਾਹਮਣੇ ਆਏ।
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 43,221 ਹੋ ਗਈ ਹੈ। ਇੱਥੇ 8041 ਪੀੜਤ ਆਪਣੀ ਜਾਨ ਗਵਾ ਚੁਕੇ ਹਨ, ਜਦੋਂ ਕਿ 4.59 ਲੱਖ ਤੋਂ ਵੱਧ ਮਰੀਜ਼ ਹੁਣ ਤੱਕ ਸਿਹਤਯਾਬ ਹੋਏ ਹਨ। ਆਬਾਦੀ ਦੇ ਹਿਸਾਬ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ‘ਚ ਸਰਗਰਮ ਮਾਮਲਿਆਂ ‘ਚ ਵਾਧੇ ਨਾਲ ਇਹ 22,757 ਹੋ ਗਈ ਹੈ। ਇਸ ਮਹਾਮਾਰੀ ਨਾਲ 7480 ਲੋਕਾਂ ਦੀ ਮੌਤ ਹੋ ਚੁਕੀ ਹੈ। ਸੂਬੇ ‘ਚ ਹੁਣ ਤੱਕ 4.88 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਹੋਏ ਹਨ।
News Credit :jagbani(punjabkesari)