Image Courtesy :jagbani(punjabkesari)

ਨਵੀਂ ਦਿੱਲੀ- ਦਿੱਗਜ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਕਾਂਗਰਸ ਪਾਰਟੀ ਵਿਚ ਸੋਗ ਦੀ ਲਹਿਰ ਦੌੜ ਗਈ। ਉਹ ਇਕ ਮਹੀਨਾ ਪਹਿਲਾਂ ਕੋਰੋਨਾ ਦੇ ਸ਼ਿਕਾਰ ਹੋਏ ਸਨ। ਇਸ ਦੇ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਹਿਮਦ ਦੇ ਪੁੱਤਰ ਫੈਜਲ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅੱਜ ਤੜਕੇ 3.30 ਵਜੇ ਦਿਹਾਂਤ ਹੋ ਗਿਆ। ਪਾਰਟੀ ਨੇਤਾ ਅਤੇ ਐੱਮ. ਪੀ. ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਅਹਿਮਦ ਪਟੇਲ ਨੂੰ ਸ਼ਰਧਾਂਜਲੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਹਿਮਦ ਪਟੇਲ ਨਹੀਂ ਰਹੇ। ਇਕ ਬਹੁਤ ਚੰਗਾ ਤੇ ਵਿਸ਼ਵਾਸ ਪਾਤਰ ਸਾਥੀ ਚਲਾ ਗਿਆ। ਅਸੀਂ ਦੋਵੇਂ ਸੰਨ 1977 ਤੋਂ ਇਕੱਠੇ ਰਹੇ। ਉਹ ਲੋਕ ਸਭਾ ਵਿਚ ਪੁੱਜੇ ਅਤੇ ਮੈਂ ਵਿਧਾਨ ਸਭਾ ਵਿਚ । ਕਿਸੇ ਸਮੇਂ ਕਾਂਗਰਸੀਆਂ ਲਈ ਉਹ ਹਰ ਰਾਜਨੀਤਕ ਮੁਸ਼ਕਲ ਦਾ ਹੱਲ ਸਨ। ਮਿੱਠੀ ਭਾਸ਼ਾ, ਚੰਗਾ ਵਿਵਹਾਰ ਤੇ ਖੁਸ਼ ਰਹਿਣਾ ਉਨ੍ਹਾਂ ਦੀ ਪਛਾਣ ਸੀ।
ਅਹਿਮਦ ਪਟੇਲ ਦੇ ਦਿਹਾਂਤ ‘ਤੇ ਕਾਂਗਰਸ ਦੀ ਮਹਾਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟੇਲ ਨਾ ਸਿਰਫ਼ ਬੁੱਧਮਾਨ ਤੇ ਅਨੁਭਵੀ ਸਾਥੀ ਸਨ ਸਗੋਂ ਉਨ੍ਹਾਂ ਕੋਲ ਮੈਂ ਹਮੇਸ਼ਾ ਸਲਾਹ ਲੈਣ ਜਾਂਦੀ ਸੀ ਅਤੇ ਉਹ ਇਕ ਦੋਸਤ ਵਾਂਗ ਹੀ ਸਨ। ਉਨ੍ਹਾਂ ਦਾ ਦਿਹਾਂਤ ਇਕ ਡੂੰਘਾ ਖਾਲੀ ਥਾਂ ਛੱਡ ਗਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।
News Credit :jagbani(punjabkesari)