ਜੇਕਰ ਤੁਸੀਂ ਇਹ ਜਾਣਨਾ ਚਾਹ ਰਹੇ ਹੋ ਕਿ ਤੁਹਾਡੇ ਅਤੀਤ ‘ਚ ਅਸਲ ਵਿੱਚ ਕੀ ਹੋਇਆ ਸੀ ਤਾਂ ਉਸ ਲਈ ਤੁਹਾਨੂੰ ਕੇਵਲ ਥੋੜ੍ਹੀ ਦੇਰ ਹੋਰ ਇੰਤਜ਼ਾਰ ਕਰਨ ਦੀ ਲੋੜ ਹੈ। ਛੇਤੀ ਹੀ ਭਵਿੱਖ ਇੱਥੇ ਆ ਜਾਵੇਗਾ, ਅਤੇ ਜਦੋਂ ਉਹ ਆਇਆ ਤਾਂ ਤੁਸੀਂ ਬਿਲਕੁਲ ਸਹੀ ਤਰ੍ਹਾਂ ਇਹ ਦੇਖ ਸਕੋਗੇ ਕਿ ਤੁਹਾਡੇ ਜੀਵਨ ਦੀ ਹੁਣ ਤਕ ਦੀ ਕਹਾਣੀ ਨੇ ਕਿਹੋ ਜਿਹਾ ਪ੍ਰਭਾਵ ਛੱਡਿਐ। ਬਹੁਤੀ ਵਾਰ, ਅਸੀਂ ਕੀਮਤੀ ਮੌਕਿਆਂ ਨੂੰ ਕੇਵਲ ਇਸ ਕਾਰਨ ਖ਼ਾਰਿਜ ਕਰ ਦਿੰਦੇ ਹਾਂ ਕਿਉਂਕਿ ਉਹ ਸਾਡੇ ਖ਼ਿਆਲਾਂ ਜਾਂ ਆਸਾਂ ਨਾਲ ਮੇਲ ਨਹੀਂ ਖਾ ਰਹੇ ਹੁੰਦੇ। ਕਿਸੇ ਸਥਿਤੀ ਨੂੰ ਲੈ ਕੇ ਲੋੜੋਂ ਵੱਧ ਉਤਾਵਲੇ ਨਾ ਹੋਵੋ। ਉਸ ਨੂੰ ਨੇੜੇ ਹੋ ਕੇ ਦੇਖੋ। ਉਹ ਤੁਹਾਨੂੰ ਆਪਣੇ ਬੀਤੇ ਹੋਏ ਕੱਲ੍ਹ ‘ਚ ਵਾਪਿਸ ਜਾਣ ਅਤੇ ਕਿਸੇ ਅਜਿਹੀ ਸ਼ੈਅ ਨੂੰ ਬਦਲਣ ਦਾ ਮੌਕਾ ਦੇ ਰਹੀ ਹੈ ਜਿਸ ‘ਚ ਤੁਹਾਡੇ ਆਉਣ ਵਾਲੇ ਕੱਲ੍ਹ ਨੂੰ ਚਮਕਾਉਣ ਦੀ ਸੰਭਾਵਨਾ ਹੈ।

ਭਵਿੱਖ ਬਾਰੇ ਫ਼ਿਕਰ ਕਰਨਾ ਕੋਈ ਮਾੜੀ ਗੱਲ ਨਹੀਂ। ਸਾਨੂੰ ਸਾਰਿਆਂ ਨੂੰ ਯੋਜਨਾਵਾਂ ਬਣਾਉਣ ਦਾ ਹੱਕ ਹੈ, ਸੁਪਨੇ ਲੈਣ ਦਾ ਅਤੇ ਬਿਹਤਰ ਦਿਨਾਂ ਦੇ ਆਉਣ ਦੀ ਉਮੀਦ ‘ਚ ਜੀਣ ਦਾ ਹੱਕ। ਜੇਕਰ ਇਹ ਸਾਨੂੰ ਹੌਸਲਾ ਦਿੰਦੈ ਅਤੇ ਔਖੀ ਘੜੀ ਨਾਲ ਨਜਿੱਠਣ ਦੀ ਤਾਕਤ ਵੀ ਤਾਂ ਫ਼ਿਰ ਇਸ ‘ਚ ਅਸੀਂ ਗ਼ਲਤ ਕਿਵੇਂ ਹੋ ਸਕਦੇ ਹਾਂ? ਕਿਤੇ ਵੀ ਨਹੀਂ, ਸ਼ਾਇਦ, ਸਿਵਾਏ ਇਸ ਇੱਕ ਗੱਲ ਦੇ ਕਿ ਇਹ ਕਿਤੇ ਸਾਨੂੰ ਸੁੰਨ ਨਾ ਕਰ ਜਾਵੇ। ਜੇਕਰ ਸਾਡੇ ਸਾਰੇ ਖ਼ਿਆਲਾਤ ਕੇਵਲ ਭਵਿੱਖ ‘ਚ ਹੀ ਗੜੁੱਚ ਰਹਿਣਗੇ ਤਾਂ ਹੋ ਸਕਦੈ ਅਸੀਂ ਅੱਜ ਦੇ ਆਪਣੇ ਤਜਰਬੇ ‘ਚ ਸੁਧਾਰ ਕਰਨ ਦਾ ਮੌਕਾ ਖੁਂਝਾ ਬੈਠੀਏ। ਇਸ ਦੀ ਚਿੰਤਾ ਛੱਡੋ ਕਿ ਇੱਕ ਦਿਨ ਕੀ ਹੋਵੇਗਾ। ਇਸ ਵਕਤ ਕੁਝ ਅਜਿਹਾ ਹੋ ਰਿਹੈ ਜੋ ਕਿ ਅੱਜ ਦੀ ਡੇਟ ‘ਚ ਬਹੁਤ ਚੰਗੈ। ਸ਼ਾਂਤ ਹੋ ਕੇ ਉਸ ਲਈ ਸ਼ੁਕਰਗੁਜ਼ਾਰ ਹੋਵੋ।

ਕੁਝ ਲੋਕਾਂ ਨੂੰ ਕਦੇ ਵੀ ਸਹੀ ਗੱਲ ਕਰਨੀ ਨਹੀਂ ਆਉਂਦੀ। ਲਫ਼ਜ਼ ਉਨ੍ਹਾਂ ਦੀ ਜ਼ੁਬਾਨ ਨੂੰ ਧੋਖਾ ਦਿੰਦੇ ਰਹਿੰਦੇ ਹਨ। ਉਹ ਬੁੜਬੁੜਾਉਂਦੇ ਨੇ, ਥਥਲਾਉਂਦੇ ਨੇ ਅਤੇ ਹਕਲਾਉਂਦੇ ਨੇ। ਅਤੇ ਕੁਝ ਕੋਲ ਜਿਵੇਂ ਬਕਬਕ ਕਰਨ ਦਾ ਸਰਟਿਫ਼ਕੇਟ ਹੁੰਦੈ। ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਕੋਲ ਸਾਂਝੀ ਕਰਨ ਲਈ ਸੱਚਮੁੱਚ ਹੀ ਕੋਈ ਬਹੁਤ ਮਹੱਤਪੂਰਣ ਜਾਣਕਾਰੀ ਹੋਵੇ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਸਹੀ ਸਮੇਂ ‘ਤੇ ਮੰਨਣਯੋਗ ਅਤੇ ਯਥਾਰਥਵਾਦੀ ਲੱਗਣ ਦੀ ਆਪਣੀ ਵਿਚਿਤਰ ਕਾਬਲੀਅਤ ਨੂੰ ਸੱਦਣ ਦਾ ਹੁਨਰ ਰੱਖਦੇ ਹਨ, ਅਤੇ ਫ਼ਿਰ ਭਾਵੇਂ ਉਹ ਗੱਪਾਂ ਹੀ ਕਿਉਂ ਨਾ ਮਾਰ ਰਹੇ ਹੋਣ। ਇਸ ਵਕਤ ਤੁਹਾਨੂੰ ਕੋਈ ਬਹੁਤ ਹੀ ਦਿਲਚਸਪ ਗੱਲ ਦੱਸੀ ਜਾ ਰਹੀ ਹੈ। ਤਾਰਾਂ ਵੀ ਸਾਰੀਆਂ ਸਹੀ ਛੇੜੀਆਂ ਜਾ ਰਹੀਆਂ ਹਨ। ਫ਼ਿਰ ਵੀ, ਤੁਹਾਨੂੰ ਕਿਸੇ ਦਾਅਵੇ ਬਾਰੇ ਕੁਝ ਨਾ ਕੁਝ ਹੈਰਾਨੀਜਨਕ ਹੱਦ ਤਕ ਅਵਾਸਤਵਿਕ ਜਾਪ ਰਿਹੈ। ਇਹ ਧਾਰ ਕੇ ਨਾ ਚੱਲੋ ਕਿ ਹਾਲਾਤ ਕਦੇ ਵੀ ਸੁਧਰਣਗੇ ਨਹੀਂ, ਬੱਸ ਚੁੱਪਚਾਪ ਖੋਦੀ ਜਾਓ!

ਸਹਿਜ ਅਤੇ ਮਿੱਠਾ – ਤੁਹਾਨੂੰ ਇਹੀ ਬਣਨਾ ਚਾਹੀਦਾ ਸੀ। ਇਹ ਪੂਰੀ ਤਰ੍ਹਾਂ ਸੱਚ ਨਹੀਂ। ਜੇ ਤੁਸੀਂ ਚਾਹੋ ਤਾਂ ਇੱਕ ਬਹੁਤ ਹੀ ਅਨਿਯੰਤ੍ਰਿਤ ਅਤੇ ਉਤਸਾਹਪੂਰਨ ਸ਼ਖ਼ਸੀਅਤ ਵੀ ਬਣ ਸਕਦੇ ਹੋ – ਅਤੇ, ਕਈ ਵਾਰ, ਜੇ ਤੁਸੀਂ ਨਾ ਵੀ ਚਾਹੋ ਤਾਂ ਵੀ! ਪਰ ਅਜੀਬ ਗੱਲ ਇਹ ਹੈ ਕਿ ਸਾਵਧਾਨੀ ਤੋਂ ਕੰਮ ਲੈਣ ਵਾਲੇ ਇੱਕ ਵਿਅਕਤੀ ਦੀ ਆਪਣੀ ਸਾਖ ਦੇ ਬਾਵਜੂਦ, ਤੁਸੀਂ ਇਸ ਵਕਤ ਇੱਕ ਕੱਛੂਕੋਮੇ ਦੀ ਬਜਾਏ ਖਰਗੋਸ਼ ਬਣਨ ਦੇ ਮੂਡ ‘ਚ ਹੋ। ਤੁਸੀਂ ਬਹੁਤ ਤੇਜ਼ ਪੁਲਾਂਘਾ ਪੁੱਟ ਰਹੇ ਹੋ ਅਤੇ ਉਮੀਦ ਹੈ ਕਿ ਤੁਹਾਡਾ ਵਕਤ ਬਹੁਤ ਚੰਗਾ ਅਤੇ ਛੇਤੀ ਗੁਜ਼ਰ ਰਿਹਾ ਹੋਵੇਗਾ। ਜੇਕਰ ਨਹੀਂ ਤਾਂ ਵੀ ਫ਼ਿਕਰ ਨੌਟ। ਜਲਦ ਹੀ ਤੁਹਾਡੇ ਸੰਸਾਰ ਵਿਚਲਾ ਤਨਾਅ ਆਨੰਦ ‘ਚ ਤਬਦੀਲ ਹੋ ਜਾਵੇਗਾ – ਜਾਂ, ਘੱਟਘੱਟ, ਜੇ ਤਸੀਂ ਇਕਦਮ ਬ੍ਰੇਕ ਮਾਰ ਕੇ ਉਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਅਜਿਹਾ ਜ਼ਰੂਰ ਹੋਵੇਗਾ।

ਅਸੀਂ ਇਸ ਧਰਤੀ ‘ਤੇ ਆਪਣੀਆਂ ਖੁੱਲ੍ਹੀਆਂ ਅੱਖਾਂ ਅਤੇ ਨਿਰਪੱਖ ਦਿਲਾਂ ਨਾਲ ਜਨਮ ਲੈਂਦੇ ਹਾਂ। ਅਸੀਂ ਪੂਰਨ ਵਿਸ਼ਵਾਸ ਦੀ ਭਾਵਨਾ ਅਤੇ ਸੰਤੁਸ਼ਟੀ ਹਾਸਿਲ ਕਰਨ ਦੀ ਇੱਛਾ ਨਾਲ ਓਤਪ੍ਰੋਤ ਇੱਥੇ ਪਧਾਰਦੇ ਹਾਂ। ਕਿਸੇ ਕੁੱਛੜ ਚੁੱਕੇ ਨਿਆਣੇ ਵਾਂਗ, ਅਸੀਂ ਆਪਣੇ ਹਰ ਤਜਰਬੇ ‘ਚੋਂ ਖ਼ੁਸ਼ੀ ਹਾਸਿਲ ਕਰਨ ਦੀ ਉਮੀਦ ਰੱਖਦੇ ਹਾਂ। ਜਦੋਂ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਸੱਚਮੁੱਚ ਹੈਰਾਨੀ ਹੁੰਦੀ ਹੈ। ਫ਼ਿਰ, ਕਿਸੇ ਨਾ ਕਿਸੇ ਤਰ੍ਹਾਂ, ਕਿਤੋਂ ਨਾ ਕਿਤੋਂ, ਸਾਡੀਆਂ ਜ਼ਿੰਦਗੀਆਂ ‘ਚ ਨਿਰਸ਼ਾ ਘੁੱਸ ਆਉਂਦੀ ਹੈ। ਅਸੀਂ ਮੁਸੀਬਤ ਦੀ ਉਡੀਕ ਕਰਨੀ ਸਿੱਖ ਜਾਂਦੇ ਹਾਂ। ਪਰ ਮੁਸੀਬਤ ਕਦੇ ਵੀ ਨਿਮਰ ਨਹੀਂ ਹੁੰਦੀ। ਉਹ ਆ ਹੀ ਜਾਂਦੀ ਹੈ ਭਾਵੇਂ ਅਸੀਂ ਉਸ ਦੀ ਉਡੀਕ ਕਰਦੇ ਹੋਈਏ ਜਾਂ ਨਾ। ਇਹ ਤਾਂ ਉਨ੍ਹਾਂ ਸਥਾਨਾਂ ਦਾ ਗੇੜਾ ਲਗਾਉਣਾ ਵੀ ਪਸੰਦ ਕਰਦੀ ਹੈ ਜਿੱਥੇ ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਹੋ ਰਹੀਆਂ ਹੁੰਦੀਆਂ ਹੋਣ। ਜੋ ਵੀ ਤੁਹਾਨੂੰ ਪਿਆਰਾ ਹੈ, ਉਸ ਨਾਲ ਸਰਲਤਾ ਅਤੇ ਪ੍ਰੇਮ ਤੋਂ ਕੰਮ ਲਓ ਅਤੇ ਤੁਹਾਡੇ ਪਿਆਰੇ ਵੀ ਤੁਹਾਡੇ ਇਸ ਕਰਮ ਦਾ ਬਦਲਾ ਜ਼ਰੂਰ ਚੁਕਾਉਣਗੇ।