Image Courtesy :dailypost

ਨਵੀਂ ਦਿੱਲੀ – ਇਹ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ICC ਪਲੇਅਰ ਔਫ਼ ਦਾ ਡੈਕੇਡ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਮੰਗਲਵਾਰ ਨੂੰ ਸੂਚੀ ਦੀ ਘੋਸ਼ਣਾ ਕੀਤੀ ਗਈ ਜਿਸ ਅਨੁਸਾਰ ਸੱਤ ਖਿਡਾਰੀਆਂ ਨੂੰ ਪ੍ਰਸ਼ੰਸਾ ਲਈ ਨਾਮਜ਼ਦ ਕੀਤਾ ਗਿਆ ਹੈ। ਕੋਹਲੀ ਅਤੇ ਅਸ਼ਵਿਨ ਤੋਂ ਇਲਾਵਾ ਜੋਅ ਰੂਟ (ਇੰਗਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਸਟੀਵ ਸਮਿੱਥ (ਆਸਟਰੇਲੀਆ), ਏ. ਬੀ. ਡਿਵੀਲੀਅਰਜ਼ (ਦੱਖਣੀ ਅਫ਼ਰੀਕਾ) ਅਤੇ ਕੁਮਾਰ ਸੰਗਕਾਰਾ (ਸ਼੍ਰੀ ਲੰਕਾ) ਨੂੰ ਚੁਣਿਆ ਗਿਆ ਹੈ।
ਵਨਡੇ ਪਲੇਅਰ ਔਫ਼ ਦਾ ਡੈਕੇਡ ਲਈ ਕੋਹਲੀ, ਰੋਹਿਤ ਸ਼ਰਮਾ (ਭਾਰਤ), ਐੱਮ. ਐੱਸ. ਧੋਨੀ (ਭਾਰਤ), ਲਸਿਥ ਮਲਿੰਗਾ (ਸ਼੍ਰੀ ਲੰਕਾ), ਮਿਸ਼ੈੱਲ ਸਟਾਰਕ (ਆਸਟਰੇਲੀਆ), ਏ.ਬੀ. ਡਿਵੀਲੀਅਰਜ਼, ਅਤੇ ਸੰਗਕਾਰਾ ਨੂੰ ਨਾਮਜ਼ਦ ਕੀਤਾ ਗਿਆ ਹੈ। ਜੇਤੂਆਂ ਦਾ ਫ਼ੈਸਲਾ ਖਿਡਾਰੀ ਨੂੰ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਦੇ ਅਧਾਰ ‘ਤੇ ਕੀਤਾ ਜਾਵੇਗਾ।
ICC ਮਹਿਲਾ ਪਲੇਅਰ ਔਫ਼ ਦਾ ਡੈਕੇਡ ਲਈ ਐਲਿਸ ਪੈਰੀ (ਆਸਟਰੇਲੀਆ), ਮੈੱਗ ਲੈਨਿੰਗ (ਆਸਟਰੇਲੀਆ), ਸੁਜ਼ੀ ਬੈੱਟਸ (ਨਿਊ ਜ਼ੀਲੈਂਡ), ਸਟੈਫ਼ਨੀ ਟੇਲਰ (ਵੈੱਸਟ ਇੰਡੀਜ਼), ਮਿਤਾਲੀ ਰਾਜ (ਭਾਰਤ), ਸਾਰ੍ਹਾ ਟੇਲਰ (ਇੰਗਲੈਂਡ) ਨੂੰ ਨਾਮਜ਼ਦ ਕੀਤਾ ਗਿਆ ਹੈ।
ਕੋਹਲੀ, ਰੂਟ, ਵਿਲੀਅਮਸਨ, ਸਮਿੱਥ, ਜੇਮਜ਼ ਐਂਡਰਸਰਨ (ਇੰਗਲੈਂਡ), ਰੰਗਾਨਾ ਹੇਰਾਥ (ਸ਼੍ਰੀ ਲੰਕਾ), ਅਤੇ ਯਾਸਿਰ ਸ਼ਾਹ (ਪਾਕਿਸਤਾਨ) ਨੂੰ ਟੈੱਸਟ ਪਲੇਅਰ ਔਫ਼ ਦਾ ਡੈਕੇਡ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।
ਰਾਸ਼ਿਦ ਖ਼ਾਨ (ਅਫ਼ਗ਼ਾਨਿਸਤਾਨ), ਕੋਹਲੀ, ਇਮਰਾਨ ਤਾਹਿਰ (ਦੱਖਣੀ ਅਫ਼ਰੀਕਾ), ਐਰੋਨ ਫ਼ਿੰਚ (ਆਸਟਰੇਲੀਆ), ਮਲਿੰਗਾ, ਕ੍ਰਿਸ ਗੇਲ (ਵੈੱਸਟ ਇੰਡੀਜ਼) ਅਤੇ ਰੋਹਿਤ ਸ਼ਰਮਾ (ਭਾਰਤ) ਨੂੰ ਦਹਾਕੇ ਦੇ ਪੁਰਸ਼ ਟੀ-20 ਖਿਡਾਰੀ ਲਈ ਨਾਮਜ਼ਦ ਕੀਤਾ ਗਿਆ ਹੈ।
ਬੀਬੀਆਂ ਦੇ T-20 ਪਲੇਅਰ ਔਫ਼ ਦਾ ਡੈਕੇਡ ਲਈ ਲੈਨਿੰਗ, ਸੋਫ਼ੀ ਡਿਵਾਈਨ, ਐਲਿਸ ਪੈਰੀ, ਡਿਐਂਡਰਾ ਟੌਟਿਨ, ਐਲਿਸ ਹੀਲੀ ਅਤੇ ਅਨਿਆ ਸ਼ਰਬਸੋਲ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਦੋਂਕਿ ICC ਮਹਿਲਾ ਵਨਡੇ ਔਫ਼ ਦਾ ਡੈਕੇਡ ਲਈ ਲੈਨਿੰਗ ਪੈਰੀ, ਮਿਤਾਲੀ ਰਾਜ, ਸੁਜ਼ੀ ਬੈੱਟਸ (ਨਿਊ ਜ਼ੀਲੈਂਡ), ਸਟੈਫ਼ਨੀ ਟੇਲਰ (ਵੈੱਸਟ ਇੰਡੀਜ਼) ਅਤੇ ਝੂਲਨ ਗੋਸਵਾਮੀ (ਭਾਰਤ) ਨੂੰ ਸ਼ੌਰਟਲਿਸਟ ਕੀਤਾ ਗਿਆ ਹੈ।
ICC ਸਪੀਰਿਟ ਔਫ਼ ਦਾ ਕ੍ਰਿਕਟ ਐਵਾਰਡ ਔਫ਼ ਦਾ ਡੈਕੇਡ ਲਈ ਕੋਹਲੀ, ਵਿਲੀਅਮਸਨ, ਬ੍ਰੈਂਡਨ ਮੈਕਲਮ (ਨਿਊ ਜ਼ੀਲੈਂਡ), ਮਿਸਬਾਹ-ਉਲ-ਹੱਕ (ਪਾਕਿਸਤਾਨ), ਐੱਮ. ਐੱਸ. ਧੋਨੀ, ਅਨਿਆ ਸ਼ਰਬਸੋਲ (ਇੰਗਲੈਂਡ), ਕਾਈਨ ਬਰੰਟ (ਇੰਗਲੈਂਡ), ਮਹੇਲਾ ਜੈਵਰਧਨੇ (ਸ਼੍ਰੀ ਲੰਕਾ), ਅਤੇ ਡੈਨੀਅਲ ਵਿਟੋਰੀ (ਨਿਊ ਜ਼ੀਲੈਂਡ) ਨੂੰ ਸ਼ੌਰਟਲਿਸਟ ਕੀਤਾ ਗਿਆ ਹੈ।