Image Courtesy :jagbani(punjabkesari)

ਮੁੰਬਈ – ਵੈੱਸਟ ਇੰਡੀਜ਼ ਦੇ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਲੱਗਦਾ ਹੈ ਕਿ ਸੂਰਯਕੁਮਾਰ ਯਾਦਵ ਦੀ ਚੰਗੀ ਕਾਬਲੀਅਤ ਨੂੰ ਦੇਖਦੇ ਹੋਏ ਉਸ ਨੂੰ ਆਸਟਰੇਲੀਆ ਦੌਰਾ ਕਰਨ ਵਾਲੀ ਭਾਰਤ ਦੀ ਸਫ਼ੇਦ ਗੇਂਦ ਦੀ ਟੀਮ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ। ਮੁੰਬਈ ਇੰਡੀਅਨਜ਼ ਦਾ ਇਹ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ 480 ਦੌੜਾਂ ਦੇ ਨਾਲ ਸੱਤਵੇਂ ਸਥਾਨ ‘ਤੇ ਰਿਹਾ ਸੀ ਜਿਸ ਵਿੱਚ ਉਸ ਦਾ ਸਟ੍ਰਾਈਕ ਰੇਟ 145 ਤੋਂ ਵੱਧ ਦੀ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਜਿਹੜਾ ਚਰਚਾ ਦਾ ਵਿਸ਼ਾ ਰਿਹਾ।
ਲਾਰਾ ਨੇ ਕਿਹਾ, ”ਮੈਨੂੰ ਕੋਈ ਕਾਰਣ ਨਹੀਂ ਦਿਸਦਾ ਕਿ ਭਾਰਤੀ ਟੀਮ ਨੂੰ ਦੇਖਦੇ ਹੋਏ ਉਹ ਇਸ ਦਾ ਹਿੱਸਾ ਕਿਉਂ ਨਹੀਂ ਹੋ ਸਕਦਾ?” ਲਾਰਾ ਨੇ ਕਿਹਾ ਕਿ ਉਹ ਸਿਰਫ਼ ਸੂਰਯਕੁਮਾਰ ਯਾਦਵ ਦੀਆਂ ਦੌੜਾਂ ਨਾਲ ਹੀ ਨਹੀਂ ਸਗੋਂ ਉਸ ਨੇ ਜਿਸ ਤਰ੍ਹਾਂ ਨਾਲ ਦੌੜਾਂ ਬਣਾਈਆਂ ਹਨ ਉਸ ਤੋਂ ਵੀ ਪ੍ਰਭਿਵਤ ਹੈ।”
ਭਾਰਤ ਦਾ ਆਸਟਰੇਲੀਆ ਦੌਰਾ ਵਨ ਡੇ ਸੀਰੀਜ਼ ਦੇ ਨਾਲ 27 ਨਵੰਬਰ ਨੂੰ ਸ਼ੁਰੂ ਹੋਵੇਗਾ। ਦੂਜਾ ਵਨ ਡੇ 29 ਅਤੇ ਤੀਜਾ ਵਨ ਡੇ 2 ਦਸੰਬਰ ਨੂੰ ਖੇਡਿਆ ਜਾਵੇਗਾ। ਉਸ ਤੋਂ ਬਾਅਦ ਤਿੰਨ ਮੈਚਾਂ ਦੀ T-20 ਸੀਰੀਜ਼ ਹੋਵੇਗੀ ਜੋ 4,6 ਅਤੇ 8 ਦਸੰਬਰ ਨੂੰ ਖੇਡੀ ਜਾਵੇਗੀ ਅਤੇ ਚਾਰ ਟੈੱਸਟ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ