Image Courtesy :jagbani(punjabkesari)

ਸ਼੍ਰੀਨਗਰ- ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ ਯਾਨੀ ਸ਼ੁੱਕਰਵਾਰ ਨੂੰ 9ਵੇਂ ਦਿਨ ਵੀ ਜਾਰੀ ਹੈ। ਕਿਸਾਨ ਇਸ ਗੱਲ ‘ਤੇ ਅੜੇ ਹੋਏ ਹਨ ਕਿ ਹਰ ਹਾਲ ‘ਚ ਤਿੰਨੋਂ ਕਾਨੂੰਨ ਵਾਪਸ ਲਏ ਜਾਣ। ਹੁਣ ਤੱਕ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਚਾਰ ਦੌਰ ਦੀ ਵਾਰਤਾ ਹੋ ਚੁਕੀ ਹੈ। ਉੱਥੇ ਹੀ 5 ਦਸੰਬਰ ਨੂੰ 5ਵੇਂ ਦੌਰ ਦੀ ਵਾਰਤਾ ਕੀਤੀ ਜਾਵੇਗੀ। ਇਸ ਦਰਮਿਆਨ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਮਹਿਬੂਬਾ ਮੁਫ਼ਤੀ ਨੇ ਟਵੀਟ ਕਰ ਕੇ ਲਿਖਿਆ,”ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੇ ਭਾਰਤ ਸਰਕਾਰ ਨੂੰ ਗੋਢੇ ਟੇਕਣੇ ਲਾ ਦਿੱਤਾ ਹੈ। ਭਾਜਪਾ ਲੋਕਾਂ ਦੀ ਤਾਕਤ ਤੋਂ ਡਰ ਗਈ ਹੈ ਅਤੇ ਇਸ ਕਾਰਨ ਜੰਮੂ-ਕਸ਼ਮੀਰ ‘ਚ ਧਾਰਾ 370 ਰੱਦ ਕੀਤੇ ਜਾਣ ਦੇ ਬਾਅਦ ਤੋਂ ਹੀ ਸੂਬੇ ‘ਚ ਦਮਨ ਜਾਰੀ ਹੈ। ਅਸਹਿਮਤੀ ‘ਤੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਨਾ ਕਰਨ ਦੀ ਮਨਜ਼ੂਰੀ ਨਾ ਦੇਣਾ ਸਾਰੇ ਮੋਰਚਿਆਂ ‘ਤੇ ਉਨ੍ਹਾਂ ਦੀ ਘਬਰਾਹਟ ਅਤੇ ਅਸਫ਼ਲਤਾ ਨੂੰ ਦਿਖਾ ਰਿਹਾ ਹੈ।”
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਸਾਨਾਂ ਦੇ ਪ੍ਰਤੀਨਿਧੀਆਂ ਨਾਲ ਚੌਥੇ ਦੌਰ ਦੀ ਗੱਲਬਾਤ ਕੀਤੀ। ਦੋਹਾਂ ਪੱਖਾਂ ‘ਚ ਬੈਠਕ 8 ਘੰਟਿਆਂ ਤੱਕ ਚੱਲੀ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਸਰਕਾਰ ਨੇ ਇਕ ਵਾਰ ਫਿਰ ਅਗਲੇ ਦੌਰ ਦੀ ਵਾਰਤਾ ਲਈ ਕਿਸਾਨਾਂ ਨੂੰ 5 ਦਸੰਬਰ ਨੂੰ ਬੁਲਾਇਆ ਹੈ। ਬੈਠਕ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ‘ਚ ਸੋਧ ਸਾਨੂੰ ਮਨਜ਼ੂਰ ਨਹੀਂ ਹੈ, ਅਸੀਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਕੀਤੇ ਜਾਣ ਨਾਲ ਹੀ ਮੰਨਾਂਗੇ।
News Credit :jagbani(punjabkesari)