Image Courtesy :jagbani(punjabkesari)

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਅਭਿਨੇਤਰੀ ਕੰਗਨਾ ਰਣੌਤ ਨੂੰ ਲੀਗਲ (ਕਾਨੂੰਨੀ) ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੰਗਨਾ ਨੂੰ ਉਸ ਦੇ ਅਪਮਾਨਜਨਕ ਟਵੀਟ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਜਿਸ ‘ਚ ਇਕ ਕਿਸਾਨ ਦੀ ਬਜ਼ਰੁਗ ਮਾਂ ਨੂੰ 100 ਰੁਪਏ ‘ਚ ਮਿਲਣ ਵਾਲੀ ਜਨਾਨੀ ਦੇ ਰੂਪ ‘ਚ ਕਿਹਾ ਗਿਆ। ਉਨ੍ਹਾਂ ਦੇ ਟਵੀਟ ਕਿਸਾਨਾਂ ਦੇ ਵਿਰੋਧ ਨੂੰ ਚਿੱਤਰਨ ਦੇ ਰੂਪ ‘ਚ ਦਰਸਾਉਂਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਸ ਅਸੰਵੇਦਨਸ਼ੀਲ ਟਿੱਪਣੀ ਲਈ ਕੰਗਨਾ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਕੰਗਨਾ ਨੇ ਇਕ ਟਵੀਟ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਸ਼ਾਹੀਨ ਬਾਗ਼ ਦੀ ਦਾਦੀ ਵੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਨਾਲ ਜੁੜ ਗਈ ਹੈ ਅਤੇ ਟਾਈਮ ਮੈਗਜ਼ੀਨ ‘ਚ ਜਗ੍ਹਾ ਬਣਾ ਚੁਕੀ ਉਹ ਦਾਦੀ ‘100 ਰੁਪਏ ‘ਚ ਉਪਲੱਬਧ’ ਹੈ। ਹਾਲਾਂਕਿ ਕੰਗਨਾ ਨੇ ਬਾਅਦ ‘ਚ ਆਪਣਾ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਕੰਗਨਾ ਦੇ ਇਸ ਟਵੀਟ ਦਾ ਪੰਜਾਬ ਕਲਾਕਾਰਾਂ ਨੇ ਤਿੱਖਾ ਜਵਾਬ ਦਿੱਤਾ। ਸਾਰੇ ਕਲਾਕਾਰ ਕੰਗਨਾ ਨੂੰ ਨਸੀਹਤਾਂ ਦੇ ਰਹੇ ਹਨ ਅਤੇ ਖਰੀਆਂ-ਖੋਟੀਆਂ ਸੁਣਾ ਰਹੇ ਹਨ।
News Credit :jagbani(punjabkesari)