ਮਹਿਮਾਨਾਂ ਦੇ ਖਾਣੇ ‘ਚ ਜਦੋਂ ਤਕ ਪਨੀਰ ਨਾ ਬਣਾਇਆ ਜਾਵੇ ਤਾਂ ਦਾਵਤ ਅਧੂਰੀ ਜਿਹੀ ਲੱਗਦੀ ਹੈ। ਤੁਹਾਡੀ ਦਾਵਤ ਨੂੰ ਖ਼ਾਸ ਬਣਾਉਣ ਲਈ ਇਸ ਹਫ਼ਤੇ ਅਸੀਂ ਲੈ ਕੇ ਆਏ ਹਾਂ ਪਨੀਰ ਮੱਖਣ ਮਸਾਲਾ ਦੀ ਰੈਸਿਪੀ। ਆਓ ਜਾਣਦੇ ਹਾਂ ਕਿਸ ਤਰੀਕਿਆਂ ਨਾਲ ਲੈ ਸਕਦੇ ਹੋ ਇਸ ਦਾ ਸੁਆਦ।
ਸਮੱਗਰੀ
– ਧਨੀਆ ਪਾਊਡਰ ਇੱਕ ਚੱਮਚ
– ਗਰਮ ਮਸਾਲਾ ਅੱਧਾ ਚੱਮਚ
– ਲਾਲ ਮਿਰਚ ਇੱਕ ਚੱਮਚ
– ਸੁੱਕੀ ਮੇਥੀ ਇੱਕ ਚੱਮਚ
– ਕੈਅਚਅੱਪ ਇੱਕ ਚੱਮਚ
– ਟਮਾਟਰ ਪੇਸਟ ਦੋ ਚੱਮਚ
– ਦੁੱਧ 220 ਮਿਲੀਲੀਟਰ
– ਮੱਖਣ ਦੋ ਚੱਮਚ
– ਅਦਰਕ ਲਸਣ ਪੇਸਟ ਦੋ ਚੱਮਚ
– ਫ਼੍ਰਾਈਡ ਪਿਆਜ਼ ਇੱਕ ਚੱਮਚ
– ਨਮਕ ਡੇਢ ਚੱਮਚ
– ਦੁੱਧ 220 ਮਿਲੀਲੀਟਰ
– ਪਨੀਰ 200 ਗ੍ਰਾਮ
– ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਇੱਕ ਬੌਲ ‘ਚ ਇੱਕ ਚੱਮਚ ਧਨੀਆ ਪਾਊਡਰ, ਅੱਧਾ ਚੱਮਚ ਗਰਮ ਮਸਾਲਾ, ਇੱਕ ਚੱਮਚ ਲਾਲ ਮਿਰਚ, ਇੱਕ ਚੱਮਚ ਸੁੱਕੀ ਲਾਲ ਮੇਥੀ, ਇੱਕ ਚੱਮਚ ਕੈਚਅੱਪ, ਦੋ ਚੱਮਚ ਟਮਾਟਰ ਪੇਸਟ ਅਤੇ 220 ਮਿਲੀਲੀਟਰ, ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਇੱਕ ਸਾਈਡ ਰੱਖ ਦਿਓ। ਫ਼ਿਰ ਇੱਕ ਪੈਨ ‘ਚ ਦੋ ਚੱਮਚ ਮੱਖਣ ਗਰਮ ਕਰ ਕੇ ਦੋ ਚੱਮਚ ਅਦਰਕ ਲਸਣ ਪੇਸਟ ਪਾਓ ਅਤੇ ਦੋ ਤੋਂ ਤਿੰਨ ਮਿੰਟ ਲਈ ਭੁੰਨ ਲਓ। ਫ਼ਿਰ ਉਸ ‘ਚ ਇੱਕ ਚੱਮਚ ਫ਼੍ਰਾਈਡ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਉਸ ਤੋਂ ਬਾਅਦ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਮਿਸ਼ਰਣ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ 3 ਤੋਂ 5 ਮਿੰਟ ਲਈ ਪਕਾਓ। ਫ਼ਿਰ ਇਸ ‘ਚ ਡੇਢ ਚੱਮਚ ਨਮਕ, 220 ਮਿਲੀਲੀਟਰ ਦੁੱਧ ਪਾ ਕੇ ਮਿਕਸ ਕਰ ਲਓ। ਹੁਣ ਇਸ ‘ਚ 200 ਗ੍ਰਾਮ ਪਨੀਰ ਮਿਕਸ ਕਰਕੇ 3 ਤੋਂ 5 ਮਿੰਟ ਤਕ ਪਕਣ ਦਿਓ। ਤੁਹਾਡਾ ਪਨੀਰ ਮੱਖਣ ਮਸਾਲਾ ਬਣ ਕੇ ਤਿਆਰ ਹੈ। ਫ਼ਿਰ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।