ਜਿਨੇਵਾ : ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਮੁਖੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਾਹਰਾਂ ਦਾ ਇੱਕ ਦਲ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਚੀਨ ਜਾਵੇਗਾ।
ਡਾਕਟਰ ਮਾਇਕਲ ਰਿਆਨ ਨੇ ਕਿਹਾ ਕਿ ਦਲ ਲਈ ਇਕਾਂਤਵਾਸ ਦੀ ਵਿਵਸਥਾ ਹੋਵੇਗੀ ਅਤੇ ਉਹ ਵੁਹਾਨ ਵਿੱਚ ਮਹਾਮਾਰੀ ਨਾਲ ਜੁੜੇ ਸ਼ੱਕੀ ਸਥਾਨਾਂ ਦੀ ਜਾਂਚ ਕਰਣਗੇ। ਉਨ੍ਹਾਂ ਕਿਹਾ, ‘ਇਸ ਮਿਸ਼ਨ ਦਾ ਉਦੇਸ਼ ਉਨ੍ਹਾਂ ਮੂਲ ਸਥਾਨਾਂ ’ਤੇ ਜਾਣਾ ਹੈ, ਜਿੱਥੋਂ ਮਨੁੱਖ ਵਿੱਚ ਇੰਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹੋ ਜਿਹਾ ਕਰਾਂਗੇ।’ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਹਰਾਂ ਦੀ ਟੀਮ ‘ਸਾਡੇ ਚੀਨੀ ਸਹਿਕਰਮੀਆਂ’ ਨਾਲ ਕੰਮ ਕਰੇਗੀ ਅਤੇ ਉਹ ‘ਸਾਡੇ ਚੀਨੀ ਅਧਿਕਾਰੀਆਂ’ ਦੀ ਨਿਗਰਾਨੀ ਵਿੱਚ ਨਹੀਂ ਹੋਣਗੇ।’ ਰਿਆਨ ਨੇ ਕਿਹਾ ਕਿ ਦੁਨੀਆ ਵਿੱਚ ਟੀਕਾ ਲੱਗਣ ਦੀ ਸ਼ੁਰੂਆਤ ਦਾ ਜਸ਼ਨ ਹੋਣਾ ਚਾਹੀਦਾ ਹੈ ਪਰ“ਅਗਲੇ 3 ਤੋਂ 4 ਮਹੀਨੇ ਔਖੇ ਹੋਣ ਜਾ ਰਹੇ ਹਨ।
News Credit :jagbani(punjabkesari)