ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਾਕਿਸਤਾਨ ਨੂੰ ਸਪੱਸ਼ਟ ਦੱਸ ਦਿੱਤਾ ਹੈ ਕਿ ਉਹ ਸਰਹੱਦ ਪਾਰ ਤੋਂ ਅੱਤਵਾਦ ਜਾਰੀ ਰੱਖਦੇ ਹੋਏ ਭਾਰਤ ਨਾਲ ਗੱਲਬਾਤ ਦੀ ਉਮੀਦ ਨਹੀਂ ਕਰ ਸਕਦਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਹੈ ਤਾਂ ਅਸੀਂ ਬਹੁਤ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਅੱਤਵਾਦ ਜਾਰੀ ਰੱਖ ਕੇ ਕੂਟਨੀਤੀ ਚਲਾਉਣ ਦੀ ਉਮੀਦ ਨਹੀਂ ਕਰ ਸਕਦਾ ਹੈ।
ਇਕ ਕਿਤਾਬ ਦੇ ਰਿਲੀਜ਼ ਮੌਕੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ‘ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਦੇ ਲਿਹਾਜ ਨਾਲ ਇਹ ਕਿਤਾਬ ਅੱਧੀ ਸਦੀ ਦਾ ਇਤਿਹਾਸ ਹੈ ਅਤੇ ਲੇਖਕ ਦੀ ਪੱਤਰਕਾਰੀ ਵੀ ਘੱਟ ਦਿਲਚਸਪ ਨਹੀਂ ਹੈ। ਉਹ ਸਾਡੇ ਦੇਸ਼ ਦੇ ਸਾਰੇ ਅਹਿਮ ਮੌਕਿਆਂ ‘ਤੇ ਮੌਜੂਦ ਰਹੇ। ਬਹੁਤ ਸਾਰੇ ਮੌਕਿਆਂ ‘ਤੇ ਤਾਂ ਉਨ੍ਹਾਂ ਦੇ ਇੰਟਰਵਿਊ ਹੀ ਇਤਿਹਾਸ ਦੇ ਹਿੱਸਾ ਬਣੇ ਹਨ।
News Credit :jagbani(punjabkesari)