ਸਹਾਰਨਪੁਰ : ਯੋਗ ਗੁਰੂ ਬਾਬਾ ਰਾਮਦੇਵ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਅਤੇ ਕਿਸਾਨ ਦੋਵੇਂ ਜਿੱਦ ਛੱਡ ਕੇ ਗੱਲਬਾਤ ਜ਼ਰੀਏ ਆਪਣੀ ਸਮੱਸਿਆ ਦਾ ਹੱਲ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਉੱਤੇ ਕੁੱਝ ਗੱਲਾਂ ਕਿਸਾਨਾਂ ਅਤੇ ਕੁੱਝ ਗੱਲਾਂ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ।
ਜ਼ਿਕਰਯੋਗ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਸਹਾਰਨਪੁਰ ਪਤੰਜਲੀ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਜੇਕਰ ਹੋਰ ਵਧਦਾ ਹੈ ਤਾਂ ਇਹ ਰਾਸ਼ਟਰਹਿਤ ਵਿੱਚ ਨਹੀਂ ਹੋਵੇਗਾ, ਇਸ ਲਈ ਕਿਸਾਨਾਂ ਅਤੇ ਸਰਕਾਰ ਨੂੰ ਇੱਕ-ਦੂਜੇ ਦੀ ਗੱਲ ਮੰਨ ਕੇ ਕੋਈ ਵਿਚਲਾ ਰਸਤਾ ਕੱਢਣਾ ਚਾਹੀਦਾ ਹੈ।
ਯੋਗ ਗੁਰੂ ਨੇ ਕਿਹਾ ਕਿ ਕਿਸਾਨਾਂ ਕਾਰਨ ਦੇਸ਼ ਆਤਮ ਨਿਰਭਰ ਬਣ ਰਿਹਾ ਹੈ, ਪਤੰਜਲੀ ਵੀ ਇਸ ਦਿਸ਼ਾ ਵਿੱਚ ਸਹਿਯੋਗ ਕਰ ਰਿਹਾ ਹੈ। ਬਾਬਾ ਰਾਮਦੇਵ ਨੇ ਦੇਸ਼ ਵਾਸੀਆਂ ਨੂੰ ਸਵਦੇਸ਼ੀ ਸਾਮਾਨ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਿੱਖਿਆ ਅਤੇ ਵਿਦੇਸ਼ੀ ਦਵਾਈ ਉਚਿਤ ਨਹੀਂ ਹੈ।
News Credit :jagbani(punjabkesari)