ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ‘ਚ ਕਿਸੇ ਨੂੰ ਮਸ਼ਰੂਮ ਪਸੰਦ ਹਨ ਤਾਂ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਹਨ। ਮਸ਼ਰੂਮ ਪਕੌੜਾ ਇੱਕ ਅਜਿਹੀ ਸਨੈਕਸ ਰੈਸਿਪੀ ਹੈ ਜਿਸ ਨੂੰ ਤੁਸੀਂ ਇੱਕ ਵਾਰ ਖਾ ਲਵੋਗੇ ਤਾਂ ਇਸ ਦਾ ਸੁਆਦ ਕਦੇ ਨਹੀਂ ਭੁੱਲੋਗੇ। ਸ਼ਾਮ ਨੂੰ ਜਦੋਂ ਵੀ ਸਨੈਕਸ ਖਾਣ ਦਾ ਮਨ ਹੋਵੇ ਤਾਂ ਮਸ਼ਰੂਮ ਪਕੌੜਾ ਬਣਾਉਣਾ ਬਿਲਕੁਲ ਨਾ ਭੁੱਲੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
ਵੇਸਣ – 160 ਗ੍ਰਾਮ
ਚਾਵਲਾਂ ਦਾ ਆਟਾ – 45 ਗ੍ਰਾਮ
ਕੌਰਨ ਫ਼ਲਾਵਰ – ਦੋ ਚੱਮਚ
ਬੇਕਿੰਗ ਸੋਡਾ – 1/4 ਚੱਮਚ
ਅਦਰਕ ਤੇ ਲਸਣ ਪੇਸਟ – ਅੱਧਾ ਚੱਮਚ
ਅਜਵਾਇਣ – 1/4 ਚੱਮਚ
ਚਾਟ ਮਸਾਲਾ – ਅੱਧਾ ਚੱਮਚ
ਲਾਲ ਮਿਰਚ – ਅੱਧਾ ਚੱਮਚ
ਹਿੰਗ – 1/4 ਚੱਮਚ
ਨਮਕ – ਅੱਧਾ ਚੱਮਚ
ਪਾਣੀ – 350 ਮਿਲੀਲਿਟਰ
ਮਸ਼ਰੂਮ – 315 ਗ੍ਰਾਮ
ਤਲਣ ਲਈ ਤੇਲ
ਵਿਧੀ
ਇੱਕ ਬੌਲ ‘ਚ 160 ਗ੍ਰਾਮ ਵੇਸਣ, 45 ਗ੍ਰਾਮ ਚਾਵਲਾਂ ਦਾ ਆਟਾ, ਦੋ ਚੱਮਚ ਕੌਰਨ ਫ਼ਲਾਵਰ, 1/4 ਚੱਮਚ ਬੇਕਿੰਗ ਸੋਡਾ, ਅੱਧਾ ਚੱਮਚ ਅਦਰਕ-ਲਸਣ ਪੇਸਟ, 1/4 ਚੱਮਚ ਅਜਵਾਇਣ, ਅੱਧਾ ਚੱਮਚ ਚਾਟ ਮਸਾਲਾ, ਅੱਧਾ ਚੱਮਚ ਲਾਲ ਮਿਰਚ, 1/4 ਚੱਮਚ ਹਿੰਗ, ਅੱਧਾ ਚੱਮਚ ਨਮਕ, 350 ਮਿਲੀਲਿਟਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਤਿਆਰ ਕੀਤੇ ਮਿਸ਼ਰਣ ‘ਚ ਮਸ਼ਰੂਮਜ਼ ਪਾ ਕੇ ਉਨ੍ਹਾਂ ‘ਤੇ ਚੰਗੀ ਤਰ੍ਹਾਂ ਨਾਲ ਕੋਟਿੰਗ ਕਰੋ। ਇੱਕ ਬਰਤਨ ‘ਚ ਤੇਲ ਗਰਮ ਕਰੋ ਅਤੇ ਕੁਰਕੁਰਾ ਹੋਣ ਤਕ ਤਲੋ। ਇਨ੍ਹਾਂ ਪਕੌੜਿਆਂ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਲਓ। ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।