ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦਾ ਗ੍ਰਾਫ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ। ਕੋਵਿਡ-19 ਨਾਲ ਜੁੜੇ ਅੰਕੜੇ ਇਹ ਦੱਸ ਰਹੇ ਹਨ ਕਿ ਨਵੇਂ ਸਾਲ ’ਚ ਕੋਰੋਨਾ ਦਮ ਤੋੜ ਰਿਹਾ ਹੈ। ਦਸੰਬਰ 2020 ’ਚ ਪਿਛਲੇ ਛੇ ਮਹੀਨੇ ਦੀ ਤੁਲਨਾ ’ਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਉੱਧਰ ਮਈ ਤੋਂ ਬਾਅਦ ਦਸੰਬਰ ’ਚ ਸਭ ਤੋਂ ਘੱਟ ਮੌਤਾਂ ਹੋਈਆਂ।
ਦਸੰਬਰ ’ਚ 50 ਫੀਸਦੀ ਘੱਟ ਮਾਮਲੇ ਸਾਹਮਣੇ ਆਏ
ਜੂਨ 2020 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਕਿ ਦੇਸ਼ ’ਚ ਕੋਰੋਨਾ ਦੇ ਮਾਮਲੇ 10 ਲੱਖ ਤੋਂ ਘੱਟ ਰਹੇ ਹੋਣ। ਦਸੰਬਰ ’ਚ ਨਵੰਬਰ ਦੀ ਤੁਲਨਾ ’ਚ 35 ਫੀਸਦੀ ਘੱਟ 8240000 ਕੇਸ ਸਾਹਮਣੇ ਆਏ। ਨਵੇਂ ਸਾਲ ’ਤੇ ਇਹ ਰਾਹਤ ਭਰੀ ਖ਼ਬਰ ਹੈ। ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 30 ਨਵੰਬਰ ਨੂੰ ਦੇਸ਼ ’ਚ ਔਸਤਨ ਮਰੀਜ਼ਾਂ ਦੀ ਗਿਣਤੀ 40,868 ਸੀ ਜੋ ਕਿ ਇਕ ਮਹੀਨੇ ਬਾਅਦ, 30 ਦਸੰਬਰ ਨੂੰ ਘੱਟ ਕੇ ਲਗਭਗ ਅੱਧੀ 20,507 ਹੋ ਗਈ। ਭਾਵ ਕਰੀਬ 50 ਫੀਸਦੀ ਘੱਟ ਮਾਮਲੇ ਸਾਹਮਣੇ ਆਏ।
ਰਾਜਧਾਨੀ ’ਚ 1 ਫੀਸਦੀ ਤੋਂ ਵੀ ਘੱਟ ਹੋਇਆ ਇੰਫੈਕਸ਼ਨ
ਉੱਧਰ ਦਿੱਲੀ ’ਚ ਵੀ ਕੋਵਿਡ ਇੰਫੈਕਸ਼ਨ ਦੀ ਸਥਿਤੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। 23 ਦਸੰਬਰ ਨੂੰ ਦਿੱਲੀ ’ਚ ਕੋਵਿਡ ਪਾਜ਼ੇਟਿਵ ਰੇਟ ਸਭ ਤੋਂ ਘੱਟੋ-ਘੱਟ ਪੱਧਰ ਇਕ ਫੀਸਦੀ ਤੋਂ ਵੀ ਘੱਟ ਰਿਕਾਰਡ ਕੀਤਾ ਗਿਆ ਸੀ। ਰਾਜਧਾਨੀ ’ਚ ਵੀ ਕੋਵਿਡ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ।
ਪਰ ਨਵੇਂ ਸਟ੍ਰੇਨ ਦਾ ਖੌਫ ਜਾਰੀ
ਰਾਹਤ ਭਰੀ ਖ਼ਬਰ ਦੇ ਵਿਚਕਾਰ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਖੌਫ ਜਾਰੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਬਿ੍ਰਟੇਨ ਤੋਂ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟ੍ਰੇਨ) ਨਾਲ ਹੁਣ ਤੱਕ ਦੇਸ਼ ’ਚ ਕੁੱਲ 25 ਲੋਕਾਂ ਦੇ ਇੰਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਸਾਰੇ 25 ਮਰੀਜ਼ਾਂ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। 23 ਦਸੰਬਰ ਤੱਕ ਭਾਰਤ ’ਚ ਕੁੱਲ 33 ਹਜ਼ਾਰ ਲੋਕ ਬਿ੍ਰਟੇਨ ਤੋਂ ਆ ਚੁੱਕੇ ਹਨ। ਸਿਹਤ ਵਿਭਾਗ ਟੀਮ ਇਨ੍ਹ੍ਹਾਂ ਮਰੀਜ਼ਾਂ ਦੇ ਨਾਲ ਆਏ ਯਾਤਰੀਆਂ ਅਤੇ ਇਨ੍ਹਾਂ ਦੇ ਸੰਪਰਕ ’ਚ ਆਏ ਪਰਿਵਾਰ ਦੇ ਮੈਂਬਰਾਂ ਦੇ ਬਾਰੇ ’ਚ ਪਤਾ ਲਗਾ ਰਹੀ ਹੈ।
News Credit :jagbani(punjabkesari)