ਹੁਸ਼ਿਆਰਪੁਰ — ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਸਰਹੱਦ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੇ ਰੋਸ ਵਜੋਂ ਆਏ ਕੁਝ ਨੌਜਵਾਨਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਦੇ ਘਰ ’ਚ ਗੋਹੇ ਦੀ ਟਰਾਲੀ ਸੁੱਟ ਕੇ ਆਪਣਾ ਰੋਸ ਜ਼ਾਹਰ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਨੌਜਵਾਨ ਹੱਥ ’ਚ ਝੰਡੀਆਂ ਫੜ ਕੇ ਉਨ੍ਹਾਂ ਦੀ ਕੋਠੀ ਵਿਖੇ ਪਹੁੰਚੇ ਅਤੇ ਇਕ ਟਰਾਲੀ ਵਿੱਚੋਂ ਗੋਹਾ ਉਤਾਰ ਦਿੱਤਾ ਗਿਆ। ਫਿਰ ਘਰ ’ਚ ਗੋਹਾ ਸੁੱਟ ਕੇ ਭਾਜਪਾ ਤੀਕਸ਼ਣ ਸੂਦ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਵਰਨਣਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਸੰਘਰਸ਼ ਵਿਚੋਂ ਜੋ ਵੀ ਲੋਕ ਉਥੇ ਜਾ ਰਹੇ ਹਨ, ਉਹ ਪਿਕਨਿਕ ਮਨਾ ਰਹੇ ਹਨ, ਜਿਸ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਭਾਜਪਾ ਵਰਕਰਾਂ ਨੂੰ ਪਤਾ ਲੱਗਦੇ ਹੀ ਉਨ੍ਹਾਂ ਨੇ ਸਾਬਕਾ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਗਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਪ੍ਰਗਟਾਇਆ।
News Credit :jagbani(punjabkesari)