ਚੰਡੀਗੜ੍ਹ/ਮੋਹਾਲੀ : ਕਿਸਾਨੀ ਅੰਦੋਲਨ ਨੂੰ ਬਜ਼ੁਰਗਾਂ ਦੇ ਹੋਸ਼ ਅਤੇ ਜਵਾਨਾਂ ਦੇ ਜੋਸ਼ ਦੇ ਆਪਸੀ ਤਾਲਮੇਲ ਨਾਲ ਚਲਾਉਣ ਵਾਲੀਆਂ ਸੰਘਰਸ਼ੀਲ ਕਿਸਾਨ ਜੱਥੇਬੰਦੀਆਂ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਿਸਾਨ ਅੰਦੋਲਨ ‘ਚ ਪਹਿਲੀ ਵਾਰ ਇਹ ਗੱਲ ਵੇਖਣ ਨੂੰ ਮਿਲੀ ਹੈ ਕਿ ਬਜ਼ੁਰਗਾਂ ਦੇ ਹੋਸ਼ ਅਤੇ ਨੌਜਵਾਨਾਂ ਦਾ ਜੋਸ਼ ਆਪਸੀ ਤਾਲਮੇਲ ਨਾਲ ਚੱਲ ਰਿਹਾ ਹੈ।
ਇਸ ਅੰਦੋਲਨ ‘ਚ ਇੰਨੀ ਵੱਡੀ ਗਿਣਤੀ ‘ਚ ਨੌਜਵਾਨਾਂ ਦਾ ਇਕੱਠ ਜ਼ਾਬਤੇ ‘ਚ ਰਿਹਾ, ਜਦੋਂ ਕਿ ਜ਼ਾਬਤੇ ਦੀ ਉਲੰਘਣਾ ਸਰਕਾਰਾਂ ਵਲੋਂ ਹੀ ਕੀਤੀ ਗਈ।
ਢੀਂਡਸਾ ਨੇ ਇਹ ਵੀ ਕਿਹਾ ਕਿ ਹੁਣ ਕਿਸਾਨ ਅੰਦੋਲਨ ਨੂੰ ਹਰ ਪਾਸੇ ਤੋਂ ਹੁੰਗਾਰਾ ਮਿਲ ਰਿਹਾ ਹੈ ਅਤੇ ਦੇਸ਼ ਵਿਆਪੀ ਸੰਘਰਸ਼ ‘ਚ ਵੱਖ-ਵੱਖ ਸੂਬਿਆਂ ਦੀ ਸ਼ਮੂਲੀਅਤ ਕਾਰਨ ਕਿਸਾਨ ਅੰਦੋਲਨ ਬਹੁਤ ਸਾਰੇ ਮਾਇਨਿਆਂ ‘ਚ ਇਤਿਹਾਸ ਸਿਰਜ ਰਿਹਾ ਹੈ।
News Credit :jagbani(punjabkesari)