ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਭਾਰਤ ਵਿੱਚ ਕੋਰੋਨਾ ਵਾਇਰਸ ਕੋਵਿਡ-19 ਦੇ 2 ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੇ ਜਾਣ ਦੇ ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਸੀ.ਡੀ.ਐਸ.ਸੀ.ਓ.) ਦੇ ਫ਼ੈਸਲੇ ਦਾ ਅੱਜ ਸਵਾਗਤ ਕੀਤਾ।
ਸਿਹਤ ਸੰਗਠਨ ਵਿੱਚ ਦੱਖਣੀ ਪੂਰਬੀ ਏਸ਼ੀਆ ਖੇਤਰ ਦੀ ਖੇਤਰੀ ਨਿਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਅੱਜ ਕਿਹਾ ਕਿ ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਸਵਾਗਤ ਯੋਗ ਹੈ। ਡਬਲਯੂ.ਐਚ.ਓ. ਨੇ ਕਿਹਾ ਕਿ ਦੱਖਣੀ ਪੂਰਬੀ ਏਸ਼ੀਆ ਖੇਤਰ ਵਿੱਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਸਭ ਤੋਂ ਪਹਿਲਾਂ ਮਨਜ਼ੂਰੀ ਭਾਰਤ ਵਿੱਚ ਦਿੱਤੀ ਗਈ ਹੈ। ਭਾਰਤ ਦਾ ਇਹ ਫ਼ੈਸਲਾ ਇਸ ਖੇਤਰ ਵਿੱਚ ਕੋਰੋਨਾ ਖ਼ਿਲਾਫ਼ ਜੰਗ ਨੂੰ ਮਜਬੂਤੀ ਦੇਵੇਗਾ।
ਡਾ. ਖੇਤਰਪਾਲ ਨੇ ਕਿਹਾ ਕਿ ਤਰਜੀਹ ਦੇ ਆਧਾਰ ਉੱਤੇ ਲਕਸ਼ਿਤ ਆਬਾਦੀ ਸਮੂਹ ਦੇ ਟੀਕਾਕਰਨ ਨਾਲ ਹੋਰ ਜਨਤਕ ਉਪਾਵਾਂ ਦੇ ਲਾਗੂ ਕਰਣ ਅਤੇ ਸਮੁਦਾਇਕ ਭਾਗੀਦਾਰੀ ਨਾਲ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਣ ਵਿੱਚ ਮਦਦ ਮਿਲੇਗੀ।
News Credit :jagbani(punjabkesari)