ਕਿੰਨੌਰ— ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿਚ ਨਾਕੋ ਨੇੜੇ ਮਾਲਿੰਗ ਨਾਲਾ ਖੇਤਰ ਵਿਚ ਸੋਮਵਾਰ ਯਾਨੀ ਕਿ ਅੱਜ ਜ਼ਮੀਨ ਖਿਸਕਣ ਦੇ ਚੱਲਦੇ ਕਿੰਨੌਰ-ਕਾਜ਼ਾ ਹਾਈਵੇਅ ਠੱਪ ਹੋ ਗਿਆ ਅਤੇ ਸੈਂਕੜੇ ਲੋਕ ਫਸ ਗਏ। ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਬਰਫ਼ਬਾਰੀ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਿੰਨੌਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਅਤੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਕਾਜ਼ਾ ਸਬ-ਡਵੀਜ਼ਨ ਵਿਚ ਸੜਕ ਸੰਪਰਕ ਹੋਰ ਹਿੱਸਿਆਂ ਤੋਂ ਕੱਟਿਆ ਗਿਆ। ਸੀਮਾ ਸੜਕ ਸੰਗਠਨ ਮਲਬਾ ਹਟਾਉਣ ਅਤੇ ਕਿੰਨੌਰ-ਕਾਜ਼ਾ ਹਾਈਵੇਅ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਸੜਕ ਦੇ ਦੋਹਾਂ ਪਾਸੇ ਸੈਂਕੜੇ ਵਾਹਨ ਫਸ ਗਏ ਹਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
News Credit :jagbani(punjabkesari)