ਜਲੰਧਰ : ਰਾਸ਼ਟਰੀ ਸਵੈ-ਸੇਵਕ ਸੰਘ ਦੇ ਕਾਰਜਕਰਤਾਵਾਂ ਨੇ ਸੋਸ਼ਲ ਮੀਡੀਆ ’ਤੇ ਮਨੁੱਖਤਾ ਸਰ ਸੰਘ ਚਾਲਕ ਸ੍ਰੀ ਮੋਹਨ ਭਾਗਵਤ ਜੀ ਦੀ ਇਤਰਾਜ਼ਯੋਗ ਤਸਵੀਰ ਲਗਾ ਕੇ ਉਸ ’ਤੇ ਅਭੱਦੀ ਟਿੱਪਣੀ ਕਰਨ ਵਾਲੇ ਅਯੂਬ ਖਾਨ ਦੇ ਖ਼ਿਲਾਫ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਰੋਸ ਪ੍ਰਗਟ ਕੀਤਾ। ਮਨੁੱਖਤਾ ਸਰ ਸੰਘ ਚਾਲਕ ਡਾ ਮੋਹਨ ਭਾਗਵਤ ’ਤੇ ਅਭੱਦੀ ਟਿੱਪਣੀ ਕਰਨ ਵਾਲੇ ਦੇ ਖ਼ਿਲਾਫ ਕਾਰਵਾਈ ਨਾ ਕਰਨ ’ਤੇ ਸੰਗਠਨ ’ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ।
ਕਾਰਜਕਰਤਾਵਾਂ ਨਾਲ ਗੱਲ ਕਰਨ ’ਤੇ ਪਤਾ ਚੱਲਿਆ ਕਿ ਅੱਜ ਲਗਭਗ ਇਕ ਮਹੀਨੇ ਹੋ ਗਿਆ ਹੈ ਅਤੇ ਉਸ ਵਿਅਕਤੀ ਦੇ ਖ਼ਿਲਾਫ ਪ੍ਰਸ਼ਾਸਨ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਜਾਣਬੁੱਝ ਕੇ ਸੰਘ ਦੇ ਅਧਿਕਾਰੀਆਂ ਅਤੇ ਕਾਰਜਕਰਤਾਵਾਂ ਨੂੰ ਨਿਸ਼ਾਨਾ ਬਣਾ ਕੇ ਅਭੱਦੀ ਟਿੱਪਣੀ ਕਰਕੇ ਸੂਬੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰੀ ਸਵੈ-ਸੇਵਕ ਸੰਘ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ ਅਤੇ ਦੇਸ਼ ਦੇ ਸੰਵਿਧਾਨ ’ਚ ਪੂਰਨ ਆਸਥਾ ਪ੍ਰਗਟ ਕਰਦਾ ਹੈ। ਹਿੰਦੂ ਧਰਮ ਅਤੇ ਸੰਘ ਦੇ ਖ਼ਿਲਾਫ ਅਭੱਦੀ ਟਿੱਪਣੀਆਂ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਕਾਰਜਕਰਤਾਵਾਂ ਨਾਲ ਗੱਲ ਕਰਨ ’ਤੇ ਇਹ ਵੀ ਪਤਾ ਲੱਗਿਆ ਕਿ ਉਹ ਇਕ ਮਹੀਨੇ ’ਚ ਕਈ ਵਾਰ ਪੁਲਸ ਕਮਿਸ਼ਨਰ ਨਾਲ ਵੀ ਇਸ ਵਿਸ਼ੇ ’ਤੇ ਗੱਲ ਕਰ ਚੁੱਕੇ ਹਨ ਪਰ ਪੁਲਸ ਕਮਿਸ਼ਨਰ ਦੇ ਡੁਲਮੁਲ ਰਵੱਈਏ ਦੇ ਕਾਰਨ ਅਜੇ ਤੱਕ ਦੋਸ਼ੀ ਦੇ ਖ਼ਿਲਾਫ ਕਿਸੇ ਵੀ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਹੋਈ।
ਜੇਕਰ ਹੁਣ ਪੁਲਸ ਪ੍ਰਸ਼ਾਸਨ ਨੇ ਕਾਰਜਕਰਤਾਵਾਂ ਦੀ ਗੱਲ ਨਾ ਸੁਣੀ ਤਾਂ ਉਹ ਆਪਣੀ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤੀਪੂਰਵਕ ਢੰਗ ਨਾਲ ਆਪਣਾ ਵਿਰੋਧ ਪ੍ਰਗਟ ਕਰਨਗੇ। ਇਸ ਵਿਸ਼ੇ ’ਤੇ ਇਕ ਮੰਗ ਪੱਤਰ ਪੰਜਾਬ ਦੇ ਮਾਨਯੋਗ ਰਾਜਪਾਲ ਦੇ ਨਾਂ ਵੀ ਲਿਖਿਆ ਗਿਆ ਹੈ ਜੋ ਕਿ ਅੱਜ ਜਲੰਧਰ ਦੇ ਜੱਜ ਨੂੰ ਸੌਂਪਿਆ ਗਿਆ ਹੈ ਤਾਂਕਿ ਪੁਲਸ ਪ੍ਰਸ਼ਾਸਨ ’ਤੇ ਉਸ ਵਿਅਕਤੀ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਦਬਾਅ ਬਣਾਇਆ ਜਾ ਸਕੇ। ਜੇਕਰ ਫ਼ਿਰ ਵੀ ਦੋਸ਼ੀ ਦੇ ਖ਼ਿਲਾਫ ਪੁਲਸ ਪ੍ਰ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਾਰਜਕਰਤਾ ਆਪਣਾ ਅੰਦੋਲਨ ਤੇਜ਼ ਕਰਨਗੇ। ਤਾਂਕਿ ਭਵਿੱਖ ’ਚ ਕੋਈ ਵੀ ਵਿਅਕਤੀ ਸੰਘ ਅਧਿਕਾਰੀ ਜਾਂ ਕਾਰਜਕਰਤਾ ਦੇ ਖ਼ਿਲਾਫ ਅਭੱਦੀ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰ ਸੋਚੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਇਸ ਮਾਮਲੇ ’ਚ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਮੂੰਹਤੋੜ ਜਵਾਬ ਮਿਲੇ ਅਤੇ ਪੰਜਾਬ ਦਾ ਮਾਹੌਲ ਅਮਨ ਚੈਨ ਨਾਲ ਭਰਪੂਰ ਅਤੇ ਖੁਸ਼ਹਾਲ ਬਣਿਆ ਰਹੇ।
News Credit :jagbani(punjabkesari)