ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਇਸ ਵਾਰ ਗਣਤੰਤਰ ਦਿਵਸ ਦੇ ਮੌਕੇ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਝਾਕੀ ਦੀ ਚੋਣ ਕਰ ਲਈ ਗਈ ਹੈ। ਸਾਲ 2017 ਤੋਂ ਹੀ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਦੀ ਚੋਣ ਲਗਾਤਾਰ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ, ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਝਾਕੀ ਨੂੰ ਮਾਹਿਰਾਂ ਦੀ ਕਮੇਟੀ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਨਹੀਂ ਦਿਖੇਗੀ ਚੰਡੀਗੜ੍ਹ ਦੀ ਝਾਕੀ
ਗਣਤੰਤਰ ਦਿਵਸ ‘ਤੇ ਇਸ ਸਾਲ ਵੀ ਦਿੱਲੀ ਦੇ ਰਾਜਪਥ ‘ਤੇ ਚੰਡੀਗੜ੍ਹ ਦੀ ਝਾਕੀ ਨਹੀਂ ਦਿਖੇਗੀ। ਯੂ. ਟੀ. ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਤਿੰਨੋਂ ਝਾਕੀਆਂ ਨੂੰ ਕੇਂਦਰ ਸਰਕਾਰ ਨੇ ਨਾ-ਮਨਜ਼ੂਰ ਕਰ ਦਿੱਤਾ ਹੈ।
ਪ੍ਰਸ਼ਾਸਨ ਨੇ ਇਸ ਵਾਰ ਪੀਸ, ਬਿਊਟੀ ਅਤੇ ਬਿੱਲਸ ਥੀਮ ‘ਤੇ ਤਿੰਨ ਝਾਕੀਆਂ ਬਣਾਈਆਂ ਸਨ, ਜਿਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ। ਇਸ ਤੋਂ ਪਹਿਲਾਂ ਰਾਜਪਥ ‘ਤੇ ਸਾਲ 2016 ਦੌਰਾਨ ਚੰਡੀਗੜ੍ਹ ਦੀ ਝਾਕੀ ਦਿਖਾਈ ਦਿੱਤੀ ਸੀ।
News Credit :jagbani(punjabkesari)