ਬੌਲੀਵੁਡ ਦੀ ਬੋਲਡ ਅਤੇ ਬਿੰਦਾਸ ਅਦਾਕਾਰਾ ਰਿਚਾ ਚੱਢਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੀ ਇੱਕ ਫ਼ਿਲਮ ਦੇ ਕਰਕੇ ਚਰਚਾ ‘ਚ ਹੈ। ਫ਼ਿਲਮ ਦਾ ਨਾਮ ਮੈਡਮ ਚੀਫ਼ ਮਿਨੀਸਟਰ ਹੈ। ਰਿਪੋਰਟਸ ਮੁਤਾਬਿਕ, ਇਹ ਫ਼ਿਲਮ ਇੱਕ ਅਸਲ ਜ਼ਿੰਦਗੀ ਦੇ ਕਿਰਦਾਰ ‘ਤੇ ਅਧਾਰਿਤ ਹੋਣ ਵਾਲੀ ਹੈ। ਇਸ ਫ਼ਿਲਮ ਨਾਲ ਤੁਸੀਂ ਸਭ ਰਿਚਾ ਚੱਢਾ ਨੂੰ UP ਦੇ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ ‘ਚ ਵੇਖੋਗੇ। ਇਹ ਖ਼ਬਰ ਮੁੜ ਚਰਚਾ ‘ਚ ਤਾਂ ਆਈ ਹੈ ਕਿਉਂਕਿ ਇਸ ਫ਼ਿਲਮ ਦਾ ਹਾਲ ਹੀ ‘ਚ ਔਫ਼ੀਸ਼ੀਅਲ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਜਦ ਤੋਂ ਇਸ ਫ਼ਿਲਮ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ, ਓਦੋਂ ਤੋਂ ਹੀ ਇਹ ਪੋਸਟਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਪੋਸਟਰ ‘ਤੇ ਆਪਣੇ-ਆਪਣੇ ਰੀਐਕਸ਼ਨ ਦੇ ਰਹੇ ਹਨ। ਰਿਚਾ ਚੱਡਾ ਦੀ ਲੁੱਕ ਪੋਸਟਰ ‘ਚ ਸ਼ਾਨਦਾਰ ਅਤੇ ਬੇਹੱਦ ਵੱਖਰੀ ਲੱਗ ਰਹੀ ਹੈ। ਫ਼ਿਲਮ ਦੇ ਪੋਸਟਰ ‘ਚ ਰਿਚਾ ਚੱਢਾ ਦੇ ਵਾਲ ਛੋਟੇ ਹਨ ਅਤੇ ਉਸ ਨੇ ਹੱਥ ‘ਚ ਝਾੜੂ ਫ਼ੜੑਿਆ ਹੋਇਆ ਹੈ।
ਬੌਲੀਵੁਡ ਅਦਾਕਾਰਾ ਰਿਚਾ ਚੱਢਾ ਬਣੇਗੀ ਚੀਫ਼ ਮਿਨਿਸਟਰ
ਇਸ ਫ਼ਿਲਮ ਦੇ ਮੇਕਰਸ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਸ਼ੁਭਾਸ਼ ਕਪੂਰ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਮੈਡਮ ਚੀਫ਼ ਮਿਨੀਸਟਰ 22 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਬੌਲੀਵੁਡ ਦੀ ਬੋਲਡ ਤੇ ਬਿੰਦਾਸ ਅਦਾਕਾਰਾ ਰਿਚਾ ਚੱਢਾ ਪਿਛਲੇ ਲੰਮੇ ਸਮੇਂ ਤੋਂ ਆਪਣੀ ਇੱਕ ਫ਼ਿਲਮ ਕਰ ਕੇ ਚਰਚਾ ‘ਚ ਹੈ। ਫ਼ਿਲਮ ਦਾ ਨਾਂ ਹੈ ਮੈਡਮ ਚੀਫ਼ ਮਿਨਿਸਟਰ। ਖ਼ਬਰਾਂ ਮੁਤਾਬਿਕ, ਇਹ ਫ਼ਿਲਮ ਇੱਕ ਅਸਲ ਜ਼ਿੰਦਗੀ ਦੇ ਕਿਰਦਾਰ ‘ਤੇ ਆਧਾਰਿਤ ਹੋਣ ਵਾਲੀ ਹੈ।
ਇਸ ਫ਼ਿਲਮ ਨਾਲ ਤੁਸੀਂ ਸਭ ਰਿਚਾ ਚੱਢਾ ਨੂੰ UP ਦੀ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ ‘ਚ ਦੇਖੋਗੇ। ਇਹ ਖ਼ਬਰ ਮੁੜ ਚਰਚਾ ‘ਚ ਇਸ ਕਰ ਕੇ ਹੈ ਕਿਉਂਕਿ ਇਸ ਫ਼ਿਲਮ ਦਾ ਅਧਿਕਾਰਕ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਜਦ ਤੋਂ ਇਸ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਓਦੋਂ ਤੋਂ ਹੀ ਇਹ ਪੋਸਟਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਪੋਸਟਰ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਰਿਚਾ ਚੱਢਾ ਦੀ ਲੁੱਕ ਪੋਸਟਰ ‘ਚ ਸ਼ਾਨਦਾਰ ਤੇ ਬੇਹੱਦ ਅਲੱਗ ਲੱਗ ਰਹੀ। ਪੋਸਟਰ ‘ਚ ਰਿਚਾ ਦੇ ਵਾਲ ਛੋਟੇ ਹਨ ਅਤੇ ਉਸ ਨੇ ਹੱਥ ‘ਚ ਝਾੜੂ ਫ਼ੜਿਆ ਹੋਇਐ।
ਪੋਸਟਰ ਸਾਂਝਾ ਕਰਦਿਆਂ ਰਿਚਾ ਲਿਖਦੀ ਹੈ, ”ਤੁਹਾਡੇ ਸਾਰਿਆਂ ਨਾਲ ਇਸ ਨੂੰ ਸਾਂਝਾ ਕਰਨ ‘ਚ ਮਾਣ ਮਹਿਸੂਸ ਕਰ ਰਹੀ ਹਾਂ। ਪੇਸ਼ ਹੈ ਮੇਰੀ ਫ਼ਿਲਮ ਮੈਡਮ ਚੀਫ਼ ਮਿਨਿਸਟਰ ਦੀ ਪਹਿਲੀ ਝਲਕ। ਇੱਕ ਫ਼ਿਲਮ ਜਿਸ ‘ਤੇ ਮੈਂ ਅਸਲ ‘ਚ ਯਕੀਨ ਕਰਦੀ ਹਾਂ। ਇੱਕ ਅਨਟਚੇਬਲ ਬਾਰੇ ਇੱਕ ਰਾਜਨੀਤਕ ਨਾਟਕ, ਜੋ ਚੋਟੀ ‘ਤੇ ਪਹੁੰਚਾਉਂਦਾ ਹੈ, 22 ਜਨਵਰੀ ਨੂੰ ਸਿਨੇਮਾਘਰਾਂ ‘ਚ ਆਵੇਗਾ। ਦੇਖਣ ਲਈ ਤਿਆਰ ਰਹੋ।”
ਇਸ ਫ਼ਿਲਮ ਦੇ ਮੇਕਰਜ਼ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਸ਼ੁਭਾਸ਼ ਕਪੂਰ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਮੈਡਮ ਚੀਫ਼ ਮਿਨਿਸਟਰ 22 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।