ਸਿਡਨੀ – ਆਸਟਰੇਲੀਆ ਅਤੇ ਭਾਰਤ ‘ਚਾਲੇ ਟੈੱਸਟ ਸੀਰੀਜ਼ ਦਾ ਤੀਜਾ ਮੈਚ ਸਿਡਨੀ ਦੇ ਮੈਦਾਨ’ਤੇ ਖੇਡਿਆ ਜਾਣਾ ਹੈ, ਪਰ ਤੀਜੇ ਟੈੱਸਟ ਮੈਚ ਤੋਂ ਪਹਿਲਾਂ ਕਈ ਵਿਵਾਦ ਭਾਰਤੀ ਟੀਮ ਦਾ ਪਿੱਛਾ ਨਹੀਂ ਛੱਡ ਰਹੇ ਅਤੇ ਝੂਠੀਆਂ ਅਫ਼ਵਾਹਾਂ ਵੀ ਫ਼ੈਲਾਈਆਂ ਜਾ ਰਹੀਆਂ ਹਨਾਂ ਆਸਟਰੇਲੀਆਈ ਮੀਡੀਆ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਸਿਡਨੀ’ਚ ਇੱਕ ਠੱਗ ਨੇ ਭਾਰਤੀ ਟੀਮ ਦੇ ਨਾਂ’ਤੇ ਲੋਕਾਂ ਨਾਲ ਠੱਗੀ ਕੀਤੀ ਹੈ ਅਤੇ ਉਹ ਖਿਡਾਰੀਆਂ ਨੂੰ ਬਦਨਾਮ ਕਰ ਰਿਹਾ ਹੈਾਂ
ਦਰਅਸਲ ਆਸਟਰੇਲੀਆ ਦੀ ਅਖ਼ਬਾਰ’ਚ ਛਪੀ ਇੱਕ ਰਿਪੋਰਟ ਮੁਤਾਬਿਕ ਸਿਡਨੀ’ਚ ਖੇਡੇ ਗਏ ਵਨ-ਡੇ ਮੈਚ ਦੇ ਦੌਰਾਨ ਕਿਸੇ ਸ਼ਖਸ ਨੇ ਇਸ਼ਤਿਹਾਰ ਛਾਪਿਆ ਜਿਸ’ਚ ਲਿਖਿਆ ਸੀ ਕਿ ਉਹ ਭਾਰਤੀ ਟੀਮ ਦੇ ਨਾਲ ਡਿਨਰ ਕਰਾਉਣ ਦਾ ਵਾਅਦਾ ਕਰਦਾ ਹੈਾਂ ਇਸ ਇਸ਼ਤਿਹਾਰ’ਚ ਸਿਡਨੀ ਦੇ ਇੱਕ ਮਸ਼ਹੂਰ ਰੈਸਟੋਰੈਂਟ ਦਾ ਨਾਂ ਵੀ ਛਪਿਆ ਹੋਇਆ ਸੀਾਂ ਰਿਪੋਰਟਸ ਮੁਤਾਬਿਕ, 200 ਤੋਂ ਜ਼ਿਆਦਾ ਲੋਕਾਂ ਨੇ ਇਹ ਟਿਕਟ ਖ਼ਰੀਦੇ ਅਤੇ ਇੱਕ ਟਿਕਟ ਦੀ ਕੀਮਤ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈਾਂ
ਦੱਸਿਆ ਜਾ ਰਿਹਾ ਹੈ ਕਿ ਉਸ ਇਸ਼ਤਿਹਾਰ ਦੇ ਬਾਅਦ ਉਸ ਸ਼ਖ਼ਸ ਨੂੰ ਕਈ ਲੋਕਾਂ ਨੇ ਪੈਸੇ ਦਿੱਤੇ, ਅਤੇ ਪੈਸੇ ਮਿਲਣ ਦੇ ਬਾਅਦ ਦੋਸ਼ੀ ਫ਼ਰਾਰ ਹੋ ਗਿਆ ਹੁਣ ਇਸ ਮਾਮਲੇ’ਚ ਜਿਸ ਰੈਸਟੋਰੈਂਟ ਦਾ ਨਾਂ ਲਿਖਿਆ ਗਿਆ ਸੀ ਉਸ ਨੂੰ ਇਹ ਡਰ ਪਰੇਸ਼ਾਨ ਕਰ ਰਿਹਾ ਹੈ ਕਿ ਹੁਣ ਲੋਕ ਉਸ ਤੋਂ ਪੈਸੇ ਮੱਗਣਗੇਾਂ ਇਸ ਮਾਮਲੇ ਨੂੰ ਲੈ ਕੇ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਉਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈਾਂ
ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਭਾਰਤ ‘ਚਾਲੇ ਟੈੱਸਟ ਸੀਰੀਜ਼ ਦਾ ਤੀਜਾ ਮੈਚ ਸਿਡਨੀ ਦੇ ਮੈਦਾਨ’ਤੇ ਖੇਡਿਆ ਜਾਣਾ ਹੈਾਂ ਸੀਰੀਜ਼ 1-1 ਨਾਲ ਬਰਾਬਰ ਹੈ ਅਤੇ ਇਹ ਮੈਚ ਦੋਵੇਂ ਹੀ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਟੈੱਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਖਿਡਾਰੀਆਂ ਦਾ ਕੋਰੋਨਾ ਟੈੱਸਟ ਹੋਇਆ ਸੀ ਜਿਸ’ਚ ਸਾਰੇ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਆਈ।