ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਮੈਗਾਸਟਾਰ ਅਮਿਤਾਭ ਬੱਚਨ ਨੂੰ ਵਧਾਈ ਦਿੱਤੀ ਹੈ। ਬਿੱਗ ਬੀ ਨੇ ਸੋਨੂੰ ਸੂਦ ਦੀ ਅਗਲੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦਰਅਸਲ, ਸੋਨੂੰ ਸੂਦ ਦੀ ਇਸ ਫ਼ਿਲਮ ਦਾ ਨਾਮ ਕਿਸਾਨ ਹੈ। ਇਸ ਫ਼ਿਲਮ ‘ਚ ਸੋਨੂੰ ਸੂਦ ਮੁੱਖ ਭੂਮਿਕਾ ਨਿਭਾਉਣਗੇ। ਸੋਨੂੰ ਸੂਦ ਨੇ ਅਮਿਤਾਭ ਬੱਚਨ ਦਾ ਸ਼ੁੱਭ ਕਾਮਨਾ ਦੇਣ ਲਈ ਧੰਨਵਾਦ ਕੀਤਾ ਹੈ। ਹਾਲਾਂਕਿ ਇਸ ਫ਼ਿਲਮ ਦਾ ਮੇਨ ਕੇਂਦਰੀ ਮੁੱਦਾ ਕੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਬਿੱਗ ਬੀ ਨੇ ਆਪਣੇ ਟਵੀਟ ‘ਚ ਲਿਖਿਆ, ਫ਼ਿਲਮ ਦੇ ਕਿਸਾਨ ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਇਸ ਦੇ ਨਿਰਦੇਸ਼ਕ ਈ ਨਿਵਾਸ ਹਨ। ਇਸ ‘ਚ ਸੋਨੂੰ ਸੂਦ ਮੁੱਖ ਭੂਮਿਕਾ ਨਿਭਾ ਰਹੇ ਹਨ। ਅਦਾਕਾਰ ਸੋਨੂੰ ਸੂਦ ਨੇ ਅਮਿਤਾਭ ਬੱਚਨ ਦੀ ਇਸ ਵਿਸ਼ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, ”ਤੁਹਾਡਾ ਬਹੁਤ ਬਹੁਤ ਧੰਨਵਾਦ ਸਰ।”
ਸੋਨੂੰ ਸੂਦ ਅਤੇ ਅਮਿਤਾਭ ਬੱਚਨ ਦੇ ਇਸ ਟਵੀਟ ‘ਤੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਇਹ ਫ਼ਿਲਮ ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਅਧਾਰਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਫ਼ਿਲਮ ਕ੍ਰਿਟਿਕ ਅਤੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਵੀ ਆਪਣੇ ਸੋਸ਼ਲ ਮੀਡੀਆ ਐਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ਸੋਨੂੰ ਸੂਦ ਕਿਸਾਨ ‘ਚ ਮੁੱਖ ਭੂਮਿਕਾ ‘ਚ ਹੋਣਗੇ। ਫ਼ਿਲਮ ਦਾ ਨਿਰਦੇਸ਼ਨ ਈ ਨਿਵਾਸ ਕਰਨਗੇ। ਫ਼ਿਲਮ ਡਰੀਮ ਗਰਲ ਰਾਹੀਂ ਬੌਲੀਵੁਡ ‘ਚ ਬਤੌਰ ਨਿਰਦੇਸ਼ਕ ਬੌਲੀਵੁਡ ‘ਚ ਡੈਬਿਊ ਕਰਨ ਵਾਲੇ ਰਾਜ ਸ਼ਾਂਦਿਲੀਆ ਇਸ ਦੇ ਪ੍ਰੋਡਿਊਸਰ ਹੋਣਗੇ। ਫ਼ਿਲਮ ਦੀ ਹੋਰ ਕਾਸਟ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ।