ਨਵੀਂ ਦਿੱਲੀ— ਬਿ੍ਰਟੇਨ ’ਚ ਫੈਲੇ ਕੋਰੋਨਾ ਦੇ ਰੂਪ ਸਟ੍ਰੇਨ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਕੇਜਰੀਵਾਲ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿ੍ਰਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ’ਤੇ 31 ਜਨਵਰੀ ਤੱਕ ਪਾਬੰਦੀ ਨੂੰ ਵਧਾਇਆ ਜਾਵੇ।
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਕੇਂਦਰ ਨੇ ਪਾਬੰਦੀ ਹਟਾਉਣ ਅਤੇ ਬਿ੍ਰਟੇਨ ਦੀਆਂ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਬਿ੍ਰਟੇਨ ਵਿਚ ਕੋਵਿਡ-19 ਦੀ ਅਤਿ ਗੰਭੀਰ ਸਥਿਤੀ ਨੂੰ ਵੇਖਦੇ ਹੋਏ, ਮੈਂ 31 ਜਨਵਰੀ ਤੱਕ ਪਾਬੰਦੀ ਨੂੰ ਵਧਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਕੋਰੋਨਾ ਦਾ ਨਵਾਂ ਸਟ੍ਰੇਨ ਸਭ ਤੋਂ ਪਹਿਲੇ ਬਿ੍ਰਟੇਨ ’ਚ ਆਇਆ ਸੀ। ਭਾਰਤ ’ਚ ਇਸ ਦੇ ਹੁਣ ਤੱਕ 73 ਮਾਮਲੇ ਹੋ ਚੁੱਕੇ ਹਨ।
ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਵੇਖਦੇ ਹੋਏ 23 ਦਸੰਬਰ ਦੀ ਮੱਧ ਰਾਤ ਤੋਂ ਲੈ ਕੇ 7 ਜਨਵਰੀ ਤੱਕ ਬਿ੍ਰਟੇਨ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਸਰਕਾਰ ਨੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਸੀ। ਇਸ ਲਈ ਵੀ ਮੁੱਖ ਮੰਤਰੀ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲੀ ਕੀਤੀ ਸੀ। ਹੁਣ ਸ਼ਰਤਾਂ ਨਾਲ ਮੁੜ ਸੇਵਾ ਬਹਾਲ ਕੀਤੀ ਜਾਵੇਗੀ।
News Credit :jagbani(punjabkesari)