ਸਿਡਨੀ – ਵਨ-ਡੇ ਅਤੇ T-20 ਟੀਮ ਦੇ ਮੁੱਖ ਖਿਡਾਰੀਆਂ’ਚੋਂ ਇੱਕ ਕੇ. ਐੱਲ. ਰਾਹੁਲ ਆਸਟਰੇਲੀਆ ਖ਼ਿਲਾਫ਼ ਹੁਣ ਤਕ ਖੇਡੇ ਗਏ ਦੋ ਟੈੱਸਟ ਮੈਚਾਂ’ਚ ਪਲੇਇੱਗ ਇਲੈਵਨ ਦਾ ਹਿੱਸਾ ਨਹੀਂ ਸੀ ਬਣ ਸਕਿਆ ਹੁਣ ਇਹ ਖਿਡਾਰੀ ਸੱਟ ਦਾ ਸ਼ਿਕਾਰ ਹੋਣ ਕਾਰਨ ਬਾਰਡਰ ਗਾਵਸਕਰ ਟਰਾਫ਼ੀ ‘ਚੋਂ ਹੀ ਬਾਹਰ ਹੋ ਗਿਆ ਹੈਾਂ BCCI ਨੇ ਇਸ ਬਾਰੇ ਜਾਣਕਾਰੀ ਦਿੱਤੀ।
ਟੀਮ ਦੇ ਅਭਿਆਸ ਸੈਸ਼ਨ ਦੇ ਦੌਰਾਨ ਮੈਲਬਰਨ ਕ੍ਰਿਕਟ ਗਰਾਊਂਡ’ਚ ਨੈੱਟਸ’ਚ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਦੇ ਖੱਬੇ ਗੁੱਟ’ਚ ਮੋਚ ਆਉਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ BCCI ਨੇ ਇੱਕ ਬਿਆਨ’ਚ ਕਿਹਾ, ਵਿਕਟਕੀਪਰ-ਬੱਲੇਬਾਜ਼ ਕੇ. ਐੱਲ. ਰਾਹੁਲ ਬਾਰਡਰ ਗਾਵਸਕਰ ਟਰਾਫ਼ੀ ਦੇ ਬਾਕੀ ਦੇ ਦੋ ਟੈੱਸਟ ਮੈਚਾਂ ਲਈ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਪੂਰੀ ਤਰ੍ਹਾਂ ਤਾਕਤ ਹਾਸਿਲ ਕਰਨ’ਚ ਲਗਭਗ ਤਿੰਨ ਹਫ਼ਤੇ ਦਾ ਸਮਾਂ ਲੱਗ ਜਾਵੇਗਾ
ਸੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਹੁਣ ਰਾਹੁਲ ਭਾਰਤ ਵਾਪਿਸ ਪਰਤੇਗਾ ਅਤੇ ਰਿਹੈਬ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਜਾਵੇਗਾ ਆਸਟਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈੱਸਟ ਸੀਰੀਜ਼’ਚ ਦੋਵੇਂ ਟੀਮਾਂ ਇੱਕ-ਇੱਕ ਜਿੱਤ ਨਾਲ ਬਰਾਬਰੀ’ਤੇ ਹਨ ਅਤੇ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ’ਚ 6 ਜਨਵਰੀ ਨੂੰ ਸ਼ੁਰੂ ਹੋ ਗਿਆ ਸੀ।