ਕੋਲਕਾਤਾ – ਭਾਰਤੀ ਕ੍ਰਿਕਟ ਦੇ ਇਤਿਹਾਸ’ਚ ਸੌਰਵ ਗਾਂਗੁਲੀ ਆਪਣਾ ਖ਼ਾਸ ਸਥਾਨ ਰੱਖਦਾ ਹੈਾਂ ਗਾਂਗੁਲੀ ਨੇ ਕ੍ਰਿਕਟ ਜਗਤ ਦੇ ਭਾਰਤ ਨੂੰ ਦੇਖਣ ਦੇ ਨਜ਼ਰੀਏ ਨੂੰ ਹੀ ਬਦਲ ਦਿੱਤਾ ਗਾਂਗੁਲੀ ਦੀ ਹੀ ਅਗਵਾਈ ਹੇਠ ਭਾਰਤ ਨੇ ਵਿਦੇਸ਼ਾਂ’ਚ ਮੈਚ ਤੇ ਟੂਰਨਾਮੈਂਟ ਨਿਯਮਿਤ ਤੌਰ’ਤੇ ਜਿੱਤਣਾ ਸ਼ੁਰੂ ਕੀਤਾ ਉਸ ਦੀ ਖੇਡ ਦੇ ਹਰ ਪਹਿਲੂ’ਤੇ ਬਹੁਤ ਹੀ ਸੁਲਝੀ ਹੋਈ ਸੋਚ ਸੀ ਭਾਵੇਂ ਉਹ ਬੱਲੇਬਾਜ਼ੀ ਹੋਵੇ ਜਾਂ ਕਪਤਾਨੀਾਂ ਸੀਮਿਤ ਓਵਰਾਂ ਦੇ ਕ੍ਰਿਕਟ’ਚ ਗਾਂਗੁਲੀ ਸਭ ਤੋਂ ਜ਼ਿਆਦਾ ਹਮਲਾਵਰ ਬੱਲੇਬਾਜ਼ਾਂ ਦੇ ਰੂਪ’ਚ ਜਾਣਿਆ ਜਾਂਦਾ ਹੈਾਂ
ਜਨਮ: ਸੌਰਵ ਚੱਡੀਦਾਸ ਗਾਂਗੁਲੀ ਦਾ ਜਨਮ 8 ਜੁਲਾਈ 1972’ਚ ਬੱਗਾਲ ਦੀ ਰਾਜਧਾਨੀ ਕਲਕਤਾ (ਹੁਣ ਕੋਲਕਾਤਾ)’ਚ ਹੋਇਆ ਸੀਾਂ
ਸ਼ਾਹੀ ਜ਼ਿੱਦਗੀ: ਸੌਰਵ ਗਾਂਗੁਲੀ ਚੱਡੀਦਾਸ ਅਤੇ ਨਿਰੂਪਾ ਗਾਂਗੁਲੀ ਦਾ ਸਭ ਤੋਂ ਛੋਟਾ ਪੁੱਤਰ ਹੈਾਂ ਸੌਰਵ ਕੋਲਕਾਤਾ ਦੇ ਇੱਕ ਬੇਹੱਦ ਅਮੀਰ ਪਰਿਵਾਰ ਨਾਲ ਸਬੱਧ ਰਖਦਾ ਹੈਾਂ ਦੱਖਣੀ ਕੋਲਕਾਤਾ ਦੇ ਬਹਾਲਾ’ਚ ਸੌਰਵ ਸਾਂਝੇ ਪਰਿਵਾਰ ਦੇ ਘਰ’ਚ ਲਗਭਗ 30 ਮੈਂਬਰਾਂ ਨਾਲ ਰਹਿੱਦੈ, ਅਤੇ ਉਸ ਘਰ’ਚ 45 ਤੋਂ ਵੱਧ ਕਮਰੇ ਹਨਾਂ
ਰਾਜਸੀ ਨਿਕਨੇਮ: ਸੌਰਵ ਨੂੰ ਬਚਪਨ’ਚ ਉਸ ਦੇ ਮਾਤਾ-ਪਿਤਾ ਵਲੋਂ ਪਿਆਰ ਨਾਲ ਮਹਾਰਾਜਾ ਸੱਦਿਆ ਜਾਂਦਾ ਸੀਾਂ ਬਾਅਦ’ਚ ਆਪਣੇ ਖੇਡ ਕਰੀਅਰ ਦੌਰਾਨ ਮਸ਼ਹੂਰ ਕੌਮੈਂਟੇਟਰ ਜੈਫਰ:ੀ ਬਾਈਕੌਟ ਨੇ ਉਸ ਨੂੰ ਪ੍ਰਿੱਸ ਔਫ਼ ਕੈਲਕਟਾ ਦਾ ਨਾਂ ਦਿੱਤਾ ਸੀ।
ਕੌਮਾਂਤਰੀ ਡੈਬਿਊ: ਸੌਰਵ ਗਾਂਗਲੀ ਨੇ 1991’ਚ ਕੌਮਾਂਤਰੀ ਕ੍ਰਿਕਟ’ਚ ਸ਼ੁਰੂਆਤ ਕੀਤੀ ਹਾਲਾਂਕਿ ਖ਼ਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਛੇਤੀ ਹੀ ਟੀਮ’ਚੋਂ ਬਾਹਰ ਕਰ ਦਿੱਤਾ ਗਿਆ
ਸ਼ਾਨਦਾਰ ਟੈੱਸਟ ਡੈਬਿਊ: ਗਾਂਗੁਲੀ ਨੇ 1996’ਚ ਇੱਗਲੈਂਡ ਖ਼ਿਲਾਫ਼ ਟੈੱਸਟ ਕ੍ਰਿਕਟ’ਚ ਡੈਬਿਊ ਕੀਤਾ ਉਸ ਨੇ ਪਹਿਲੀ ਪਾਰੀ’ਚ ਸ਼ਾਨਦਾਰ ਸੈਂਕੜਾ ਜੜਿਆ ਇਸ ਦੇ ਨਾਲ ਹੀ ਉਹ ਹੈਰੀ ਗ੍ਰੈਹਮ ਅਤੇ ਜੌਨ ਹੈਂਪਸ਼ਾਇਰ ਤੋਂ ਬਾਅਦ ਲੌਰਡਜ਼’ਚ ਡੈਬਿਊ’ਤੇ ਅਜਿਹੀ ਉਪਲਬਧੀ ਹਾਸਿਲ ਕਰਨ ਵਾਲਾ ਦੂਨੀਆ ਦਾ ਤੀਜੇ ਕ੍ਰਿਕਟਰ ਬਣਿਆ।
ਧਾਰਮਿਕ ਵਿਅਕਤੀ: ਸੌਰਵ ਬਹੁਤ ਹੀ ਧਾਰਮਿਕ ਵਿਅਕਤੀ ਹੈ ਅਤੇ ਹਰ ਮੱਗਲਵਾਰ ਨੂੰ ਵਰਤ ਰਖਦੈ।
ਗਾਂਗੁਲੀ ਦੇ ਨਾਂ’ਤੇ ਰੱਖਿਆ ਗਿਆ ਸੜਕ ਦਾ ਨਾਂ: ਪੱਛਮੀ ਬੱਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਰਾਜਾਰਹਾਟ’ਚ ਇੱਕ 1.5 ਕਿਲੋਮੀਟਰ ਸੜਕ ਦਾ ਨਾਂ ਸੌਰਵ ਗਾਂਗੁਲੀ ਦੇ ਨਾਂ’ਤੇ ਰੱਖਿਆ ਗਿਆ ਹੈਾਂ
ਸ਼ਾਨਦਾਰ ਤਿਹਰਾ ਪ੍ਰਦਰਸ਼ਨ: ਉਹ ਵਨ-ਡੇ ਕ੍ਰਿਕਟ ਦੇ ਇਤਿਹਾਸ’ਚ 10 ਹਜ਼ਾਰ ਦੌੜਾਂ, 100 ਵਿਕਟਾਂ ਅਤੇ 100 ਕੈਚਾਂ ਨਾਲ ਸ਼ਾਨਦਾਰ ਤਿਹਰਾ ਪ੍ਰਦਰਸ਼ਨ ਕਰਨ ਵਾਲੇ ਦੁਨੀਆ ਦੇ ਪੱਜ ਖਿਡਾਰੀਆਂ’ਚੋਂ ਇੱਕ ਹੈਾਂ ਬਾਕੀ ਨਾਂ ਹਨ: ਤੇਂਦੁਲਕਰ, ਕੈਲਿਸ, ਸਨਥ ਜੈਸੂਰਿਆ ਅਤੇ ਤਿਲਕਰਤਨੇ ਦਿਲਸ਼ਾਨ।
ਹੁਨਰ ਨੂੰ ਉਤਸ਼ਾਹਿਤ ਕਰਨ ਵਾਲਾ: ਸੌਰਵ ਗਾਂਗੁਲੀ ਹਮੇਸ਼ਾ ਹੀ ਨੌਜਵਾਨ ਹੁਨਰਮੱਦ ਕ੍ਰਿਕਟਰਾਂ ਨੂੰ ਮੌਕਾ ਦੇਣ’ਚ ਵਿਸ਼ਵਾਸ ਰੱਖਦਾ ਹੈਾਂ ਗਾਂਗੁਲੀ ਦੇ ਇਸ ਗੁਣ ਨੇ ਭਵਿੱਖ ਦੇ ਸੁਪਰਸਟਾਰ ਵਰਿੱਦਰ ਸਹਿਵਾਗ, ਹਰਭਜਨ ਸਿੱਘ, ਯੁਵਰਾਜ ਸਿੱਘ, ਜ਼ਹੀਰ ਖ਼ਾਨ ਅਤੇ ਹੋਰ ਕਈ ਕ੍ਰਿਕਟਰਾਂ ਨੂੰ ਕ੍ਰਿਕਟ’ਚ ਆਪਣਾ ਲੋਹਾ ਮਨਵਾਉਣ ਦਾ ਮੌਕਾ ਦਿੱਤਾ
ਸਭ ਤੋਂ ਮਹਾਨ ਵਨ-ਡੇ ਬੱਲੇਬਾਜ਼ਾਂ’ਚੋਂ ਇੱਕ: 2002’ਚ ਵਿਜ਼ਡਨ ਕ੍ਰਿਕਟਰਜ਼ ਐਲਮਨੈਕ ਨੇ ਉਸ ਨੂੰ ਵਿਵੀਅਨ ਰਿਚਰਡਜ਼, ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਡੀਨ ਜੋਨਜ਼ ਅਤੇ ਮਾਈਕਲ ਬੈਵਨ ਤੋਂ ਬਾਅਦ ਛੇਵਾਂ ਸਭ ਤੋਂ ਵੱਡਾ ਵਨ-ਡੇ ਬੱਲੇਬਾਜ਼ ਦਾ ਦਰਜਾ ਦਿੱਤਾ ਹੈ।