ਜਲੰਧਰ — ਇਸ ਸਮੇਂ ਮਹਾਨਗਰ ਜਲੰਧਰ ਦਾ ਪਬਲਿਕ ਟਰਾਂਸਪੋਰਟ ਸਿਸਟਮ ਆਟੋ ਰਿਕਸ਼ਾ ’ਤੇ ਆਧਾਰਿਤ ਹੈ, ਜੋ ਨਾ ਸਿਰਫ਼ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਹਨ ਸਗੋਂ ਟ੍ਰੈਫਿਕ ਵਿਵਸਥਾ ’ਚ ਵੀ ਰੁਕਾਵਟ ਪੈਦਾ ਕਰ ਰਹੇ ਹਨ। ਇਸ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਅਤੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਸਹੀ ਕਰਨ ਲਈ ਸਮਾਰਟ ਸਿਟੀ ਕੰਪਨੀ ਨੇ ਇਲੈਕਟਿ੍ਰਕ ਬੱਸਾਂ ਖ਼ਰੀਦਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਕਰਨੇਸ਼ ਸ਼ਰਮਾ ਨੇ ਅਧਿਕਾਰੀਆਂ ਨੂੰ ਪ੍ਰਾਜੈਕਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਪੁਣੇ ਅਤੇ ਯੂ. ਪੀ. ਦੇ ਕਈ ਸ਼ਹਿਰਾਂ ’ਚ ਚੱਲ ਰਿਹੈ ਪ੍ਰਾਜੈਕਟ
ਸਮਾਰਟ ਸਿਟੀ ਕੰਪਨੀ ਅਤੇ ਸਰਕਾਰ ਦੀਆਂ ਹੋਰ ਯੋਜਨਾਵਾਂ ਦੇ ਤਹਿਤ ਪਬਲਿਕ ਟਰਾਂਸਪੋਰਟ ਸਿਸਟਮ ਦੇ ਰੂਪ ’ਚ ਇਲੈਕਟਿ੍ਰਕ ਬੱਸਾਂ ਖ਼ਰੀਦਣ ਦਾ ਪ੍ਰਾਜੈਕਟ ਪੁਣੇ ਅਤੇ ਯੂ. ਪੀ. ਦੇ ਕਈ ਵੱਡੇ ਸ਼ਹਿਰਾਂ ’ਚ ਚੱਲ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜੁੜੇ ਵਾਹਨ ਪ੍ਰਦੂਸ਼ਣ ਰਹਿਤ ਹੋਣੇ ਚਾਹੀਦੇ ਹਨ ਅਤੇ ਡੀਜ਼ਲ-ਪੈਟਰੋਲ ’ਤੇ ਵੀ ਘੱਟ ਨਿਰਭਰ ਹੋਣਾ ਚਾਹੀਦਾ þ, ਜਿਸ ਲਈ ਅਜਿਹੇ ਪ੍ਰਾਜੈਕਟਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਸਿਟੀ ਬੱਸ ਸਰਵਿਸ ਨਾਲ ਸ਼ਹਿਰ ਨੂੰ ਮਿਲਿਆ ਸੀ ਕਾਫ਼ੀ ਲਾਭ
ਜਲੰਧਰ ਸ਼ਹਿਰ ਦੇ ਪਬਲਿਕ ਟਰÎਾਂਸਪੋਰਟ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਸਤ 2008 ’ਚ ਸ਼ਹਿਰ ’ਚ ਸਿਟੀ ਬੱਸ ਸਰਵਿਸ ਨੂੰ ਲਾਂਚ ਕੀਤਾ ਸੀ, ਜੋਕਿ ਕਈ ਰੂਟਾਂ ’ਤੇ ਚਲੀਆਂ ਅਤੇ ਸ਼ਹਿਰ ’ਚ ਕਾਫ਼ੀ ਲੋਕਪਿ੍ਰਯ ਵੀ ਹੋਈਆਂ ਪਰ ਆਟੋ ਚਾਲਕਾਂ ਦੇ ਵਿਰੋਧ ਦੇ ਚਲਦਿਆਂ 2014 ’ਚ ਸਿਟੀ ਬੱਸ ਸਰਵਿਸ ਸਿਸਟਮ ਨੂੰ ਬੰਦ ਕਰ ਦਿੱਤਾ ਗਿਆ। ਇਸ ਤਰ੍ਹਾਂ ਪਿਛਲੇ 6 ਸਾਲਾਂ ਤੋਂ ਸ਼ਹਿਰ ਪਬਲਿਕ ਟਰਾਂਸਪੋਰਟ ਸਿਸਟਮ ਦੇ ਮਾਮਲੇ ’ਚ ਆਟੋ ਰਿਕਸ਼ਾ ’ਤੇ ਹੀ ਆਧਾਰਿਤ ਹੈ।
ਸੰਭਾਵੀ ਪ੍ਰਾਜੈਕਟਾਂ ਦੀਆਂ ਕੁਝ ਵਿਸ਼ੇਸ਼ਤਾਵਾਂ
ਇਕ ਇਲੈਕਟਿ੍ਰਕ ਬੱਸ ਦੀ ਕੀਮਤ 2 ਕਰੋੜ ਤੋਂ ਘੱਟ ਹੋਵੇਗੀ।
ਇਸ ਦੀ ਵੱਧ ਤੋਂ ਵੱਧ ਸਪੀਡ 75 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਲਿਥਿਅਮ ਆਇਨ ਬੈਟਰੀ ਹੋਣ ਕਾਰਨ ਇਸ ਨੂੰ 30 ਮਿੰਟਾਂ ’ਚ ਚਾਰਜ ਕੀਤਾ ਜਾ ਸਕੇਗਾ।
ਇਕ ਵਾਰ ਚਾਰਜ ਹੋਣ ਦੇ ਬਾਅਦ ਇਕ ਬੱਸ 150 ਕਿਲੋਮੀਟਰ ਚੱਲ ਸਕੇਗੀ।
ਬੱਸਾਂ ਦੀ ਚਾਰਜਿੰਗ ਲਈ ਸ਼ਹਿਰ ’ਚ ਜਗ੍ਹਾ-ਜਗ੍ਹਾ ਚਾਰਜਿੰਗ ਪੁਆਇੰਟ ਬਣਾਏ ਜਾਣਗੇ।
News Credit :jagbani(punjabkesari)