ਨਾਭਾ : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ‘ਚੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਹੀ ਹੁਣ ਹਵਾਲਾਤੀ ਸਰਬਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਕੁੱਬਾਹੇੜੀ, ਜ਼ਿਲ੍ਹਾ ਮੋਹਾਲੀ ਦੀ ਜਦੋਂ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਮੋਬਾਇਲ ਸਮੇਤ ਸਿੰਮ ਕਾਰਡ ਬਰਾਮਦ ਹੋਇਆ। ਉਕਤ ਦੋਸ਼ੀ ਨੇ ਇਹ ਮੋਬਾਇਲ ਪਾਣੀ ਦੀ ਨਿਕਾਸੀ ਵਾਲੇ ਹੋਲ ‘ਚ ਰੱਖਿਆ ਹੋਇਆ ਸੀ।
ਇਸ ਸਬੰਧੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਅਜਮੇਰ ਸਿੰਘ ਨੇ ਲਿਖ਼ਤੀ ਸ਼ਿਕਾਇਤ ਨਾਭਾ ਸਦਰ ਪੁਲਸ ਨੂੰ ਦਿੱਤੀ, ਜਿਸ ਉਪਰੰਤ ਕਾਰਵਾਈ ਕਰਦਿਆਂ ਨਾਭਾ ਸਦਰ ਪੁਲਸ ਨੇ ਉਕਤ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
News Credit :jagbani(punjabkesari)