ਸਿਡਨੀ – ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਨਿਕ ਹੌਕਲੇ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ‘ਚ ਇਹ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਟੀਮ ਇਕਾਂਤਵਾਸ ਦੇ ਸਖ਼ਤ ਨਿਯਮਾਂ ਕਾਰਣ ਬ੍ਰਿਸਬੇਨ ‘ਚ ਚੌਥਾ ਤੇ ਆਖਰੀ ਟੈੱਸਟ ਮੈਚ ਨਹੀਂ ਖੇਡਣਾ ਚਾਹੁੱਦੀਾਂ ਹੌਕਲੇ ਨੇ ਕਿਹਾ, ”BCCI ਕਵੀਨਜ਼ਲੈਂਡ ਦੇ ਇਕਾਂਤਵਾਸ ਨਿਯਮਾਂ ਤੋਂ ਚੱਗੀ ਤਰ੍ਹਾਂ ਜਾਣੂ ਹੈ ਅਤੇ ਉਸ ਦਾ ਸਹਿਯੋਗੀ ਰਵੱਈਆ ਰਿਹਾ ਹੈ। ਸਾਨੂੰ ਉਸ ਵਲੋਂ ਕੋਈ ਰਸਮੀ ਸੁਝਾਅ ਨਹੀਂ ਮਿਲਿਆ ਅਸੀਂ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਹੈ, ਦੋਵੇਂ ਟੀਮਾਂ ਉਸ ਅਨੁਸਾਰ ਖੇਡਣ ਲਈ ਤਿਆਰ ਹਨ।”