ਮੈਲਬਰਨ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਆਸਟਰੇਲੀਆਈਮੀਡੀਆ ਨੇ ਤਾਰੀਫ਼ ਕੀਤੀ ਹੈਾਂ ਆਸਟਰੇਲੀਆਈ ਮੀਡੀਆ ਨੇ 21ਵੀਂ ਸਦੀ ਦੇ 50 ਸਭ ਤੋਂ ਮਹਾਨ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਵਿੱਚ ਵਿਰਾਟ ਕੋਹਲੀ ਨੇ ਸਾਰੇ ਧਾਕੜਾਂ ਨੂੰ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈਾਂ ਵਿਰਾਟ ਕੋਹਲੀ ਇਸ ਸੂਚੀ’ਚ ਸਿਰਫ਼ ਆਸਟਰੇਲੀਆਈ ਧਾਕੜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਤੋਂ ਪਿੱਛੇ ਹੈਾਂ ਗਿਲਕ੍ਰਿਸਟ ਇਸ ਲਿਸਟ’ਚ ਟੌਪ’ਤੇ ਹੈਾਂ
ਇਸ ਸੂਚੀ’ਚ 21ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਨੂੰ ਚੁਣਿਆ ਗਿਆ ਹੈਾਂ ਇਹ ਕਾਰਨ ਹੈ ਕਿ ਆਸਟਰੇਲੀਆ ਦੇ ਐਡਮ ਗਿਲਕ੍ਰਿਸਟ ਪਹਿਲੇ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਸਥਾਨ’ਤੇ ਹੈਾਂ ਵਿਰਾਟ ਨੇ ਆਪਣੇ 11 ਸਾਲ ਦੇ ਕਰੀਅਰ’ਚ ਹਰ ਟੀਮ ਖ਼ਿਲਾਫ਼ ਦੌੜਾਂ ਬਣਾਈਆਂ ਹਨ, ਅਤੇ ਉਹ ਸਭ ਤੋਂ ਤੇਜ਼ੀ ਨਾਲ 22 ਹਜ਼ਾਰ ਦੌੜਾਂ ਅਤੇ 70 ਸੈਂਕੜਾਂ ਲਗਾਉਣ’ਚ ਕਾਮਯਾਬ ਹੋਇਆ ਮੌਜੂਦਾ ਦੌਰ ਦਾ ਕੋਈ ਵੀ ਖਿਡਾਰੀ ਵਿਰਾਟ ਦੇ ਇਨ੍ਹਾਂ ਰਿਕਾਰਡਾਂ ਦੇ ਕਰੀਬ ਵੀ ਨਹੀਂਾਂ ਵਿਰਾਟ ਦਾ ਪ੍ਰਦਰਸ਼ਨ ਟੈੱਸਟ, ਵਨ ਡੇ ਅਤੇ T-20’ਚ ਸ਼ਾਨਦਾਰ ਹੈਾਂ ਹਰ ਫ਼ੌਰਮੈਟ’ਚ ਉਸ ਦੀ ਔਸਤ ਵੀ 50 ਤੋਂ ਜ਼ਿਆਦਾ ਦੀ ਹੈਾਂ
ਉੱਧਰ ਇਸ ਸੂਚੀ’ਚ ਸਟੀਵ ਸਮਿਥ ਛੇਵੇਂ ਨੱਬਰ’ਤੇ ਹੈਾਂ ਸਟੀਵ ਸਮਿਥ ਅਤੇ ਵਿਰਾਟ ਕੋਹਲੀ ਦੀ ਹਮੇਸ਼ਾ ਤੁਲਨਾ ਕੀਤੀ ਜਾਂਦੀ ਹੈ ਕਿ ਇਨ੍ਹਾਂ ਦੋਹਾਂ’ਚੋਂ ਕਿਹੜਾ ਬੱਲੇਬਾਜ਼ ਸਰਵਸ੍ਰੇਸ਼ਠ ਹੈ, ਪਰ ਇਸ ਵਾਰ ਆਸਟਰੇਲੀਆ ਨੇ ਵੀ ਮੱਨ ਲਿਆ ਹੈ ਕਿ ਵਿਰਾਟ ਕੋਹਲੀ ਸਟੀਵ ਸਮਿਥ ਤੋਂ ਬਿਹਤਰ ਹੈਾਂ ਇਹੀ ਕਾਰਨ ਹੈ ਕਿ ਵਿਰਾਟ ਦੂਜੇ ਅਤੇ ਸਮਿਥ ਛੇਵੇਂ ਸਥਾਨ’ਤੇ ਹੈ।
ਇਸ ਸੂਚੀ’ਚ ਆਸਟਰੇਲੀਆ ਨੂੰ ਦੋ ਵਾਰ ਵਿਸ਼ਵ ਕੱਪ ਜਿੱਤ ਕੇ ਦੇਣ ਵਾਲਾ ਕਪਤਾਨ ਰਿਕੀ ਪੋਂਟਿੱਗ ਤੀਜੇ ਸਥਾਨ’ਤੇ ਹੈਾਂ ਉੱਧਰ ਦੱਖਣੀ ਅਫ਼ਰੀਕਾ ਦੇ ਮਹਾਨ ਆਲਰਾਊਂਡਰ ਜੈਕ ਕੈਲਿਸ ਨੂੰ ਚੌਥਾ ਸਥਾਨ ਮਿਲਿਆ ਹੈਾਂ ਸਪਿਨਰ ਗੇਂਦਬਾਜ਼ੀ’ਚ ਰਿਕਾਰਡ ਬਣਾਉਣ ਵਾਲੇ ਮੁਰਲੀਧਰਨ ਇਸ ਲਿਸਟ’ਚ ਪੱਜਵੇਂ ਸਥਾਨ’ਤੇ ਹੈ।