ਸਾਲ 2020 ਸਿਨੇਮਾ ਲਈ ਕਾਫ਼ੀ ਮਾਯੂਸੀ ਵਾਲਾ ਸਾਲ ਰਿਹਾ। ਕੋਰੋਨਾਵਾਇਰਸ ਦੇ ਚੱਲਦੇ ਤਾਲਾਬੰਦੀ ਕਾਰਨ ਕਈ ਵੱਡੀਆਂ ਫ਼ਿਲਮਾਂ ਦੀ ਸ਼ੂਟਿੰਗ ਨੂੰ ਰੋਕਣਾ ਪਿਆ ਤਾਂ ਕਈਆਂ ਦੀ ਰਿਲੀਜ਼ਿੰਗ ਡੇਟ ਨੂੰ ਅੱਗੇ ਵਧਾਉਣਾ ਪਿਆ, ਪਰ ਹੁਣ ਇਹ ਸਾਲ ਖ਼ਤਮ ਹੋ ਗਿਆ ਹੈ ਅਤੇ ਇਹ ਨਵਾਂ ਸਾਲ ਫ਼ਿਲਮ ਪ੍ਰੇਮੀਆਂ ਲਈ ਫ਼ਿਲਮਾਂ ਦਾ ਹੜ੍ਹ ਲੈ ਕੇ ਆ ਰਿਹਾ ਹੈ। ਹਾਲਾਂਕਿ ਹੁਣ ਸਿਨੇਮਾਘਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਤੇ ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ ਪਰ ਲੋਕਾਂ ਦੇ ਮਨ ‘ਚ ਹੁਣ ਵੀ ਕੋਰੋਨਾ ਨੂੰ ਲੈ ਕੇ ਡਰ ਹੈ ਅਤੇ ਲੋਕ ਥਿਏਟਰ ‘ਚ ਫ਼ਿਲਮ ਦੇਖਣ ਨਹੀਂ ਜਾ ਰਹੇ। ਅਗਲੇ ਸਾਲ ਹਾਲਾਤ ਠੀਕ ਹੋਣ ਨਾਲ ਸਿਨੇਮਾ ਪ੍ਰੇਮੀਆਂ ਨੂੰ ਕੁੱਝ ਫ਼ਿਲਮਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਆਓ ਜਾਣਦੇ ਹਾਂ ਕਿ ਇਸ ਸਾਲ 2021 ਦੀਆ ਫ਼ਿਲਮਾਂ ਬਾਰੇ …
ਸ਼ਾਬਾਸ਼ ਮਿੱਠੂ
ਸ਼ਾਬਾਸ ਮਿੱਠੂ ਫ਼ਿਲਮ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੀ ਬਾਇਓਪਿਕ ਹੈ। ਇਸ ਫ਼ਿਲਮ ‘ਚ ਤਾਪਸੀ ਪੰਨੂ ਲੀਡ ਰੋਲ ‘ਚ ਹੈ। ਤਾਪਸੀ ਨੇ ਮਿਤਾਲੀ ਦਾ ਕਿਰਦਾਰ ਨਿਭਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਫ਼ਿਲਮ ‘ਚ ਉਨ੍ਹਾਂ ਦੀ ਲੁੱਕ ਕਿਸ ਤਰ੍ਹਾਂ ਦੀ ਹੈ ਇਸ ਦੀ ਪਹਿਲੀ ਝਲਕ ਤਾਂ 2020 ‘ਚ ਹੀ ਦੇਖਣ ਨੂੰ ਮਿਲ ਗਈ ਸੀ। ਮਿਤਾਲੀ ਦੀ ਵਾਲੀ ਹੈਟ ਪਾ ਕੇ ਤਾਪਸੀ ਕਾਫ਼ੀ ਹੱਦ ਤਕ ਉਨ੍ਹਾਂ ਵਰਗੀ ਲੱਗ ਰਹੀ ਹੈ।
ਸੂਰਯਵੰਸ਼ੀ
ਪਿੱਛਲੇ ਸਾਲ ਅਕਸ਼ੈ ਕੁਮਾਰ ਦੀ ਸਭ ਤੋਂ ਵੱਡੀ ਫ਼ਿਲਮ ਸੂਰਯਵੰਸ਼ੀ ਕੋਰੋਨਾਵਾਇਰਸ ਕਾਰਨ ਰਿਲੀਜ਼ ਨਹੀਂ ਹੋ ਸਕੀ ਸੀ। ਹੁਣ ਇਹ ਫ਼ਿਲਮ ਸਾਲ 2021 ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਅਕਸ਼ੈ ਕੁਮਾਰ ਪੁਲਸ ਔਫ਼ਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਹਨ।
ਅਤਰੰਗੀ ਰੇ
ਅਕਸ਼ੈ ਕੁਮਾਰ ਤੇ ਸਾਰਾ ਅਲੀ ਖ਼ਾਨ ਸਟਾਰਰ ਫ਼ਿਲਮ ਅਤਰੰਗੀ ਰੇ ਵੀ ਫ਼ਰਵਰੀ 2021 ‘ਚ ਰਿਲੀਜ਼ ਹੋਵੇਗੀ। ਫ਼ਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਪਹਿਲਾ ਮਾਰਚ ‘ਚ ਵਾਰਾਣਸੀ ‘ਚ ਇਸ ਦੀ ਅੱਧੀ ਤੋਂ ਜ਼ਿਆਦਾ ਸ਼ੂਟਿੰਗ ਹੋ ਚੁੱਕੀ ਸੀ, ਪਰ ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਹੋਏ ਤਾਲਾਬੰਦੀ ਕਾਰਨ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਸੀ। ਇਹ ਫ਼ਿਲਮ 14 ਫ਼ਰਵਰੀ 2021 ਨੂੰ ਵੈਲਨਟਾਈਨ ਡੇਅ ‘ਤੇ ਰਿਲੀਜ਼ ਹੋ ਸਕਦੀ ਹੈ।
ਰਾਧੇ: ਯੋਰ ਮੋਸਟਵਾਟੇਂਡ ਭਾਈ
ਬੌਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਮੋਸਟ ਅਵੇਟਡ ਫ਼ਿਲਮ ਰਾਧੇ ਸਾਲ 2021 ਦੀ ਸਭ ਤੋਂ ਵੱਡੀਆਂ ਫ਼ਿਲਮਾਂ ‘ਚੋਂ ਇੱਕ ਹੋ ਸਕਦੀ ਹੈ। ਸਲਮਾਨ ਦੇ ਫ਼ੈਨਜ਼ ਇਸ ਫ਼ਿਲਮ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕਰ ਰਹੇ ਹਨ। ਇਹ ਫ਼ਿਲਮ 2021 ਦੀ ਈਦ ‘ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਸਲਮਾਨ ਨਾਲ ਦਿਸ਼ਾ ਪਟਾਨੀ, ਰਣਦੀਪ ਹੁੱਡਾ, ਜੈਕੀ ਸ਼ਰੌਫ਼ ਨਜ਼ਰ ਆਉਣਗੇ।
’83
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਸਟਾਰਰ ਇਹ ਫ਼ਿਲਮ ਵੀ ਅਨਾਊਂਸਮੈਂਟ ਤੋਂ ਬਾਅਦ ਸੁਰਖ਼ੀਆਂ ‘ਚ ਹੈ। ਫ਼ਿਲਮ 1983 ਦੇ ਵਰਲਡ ਕੱਪ ਜੇਤੂ ਟੀਮ ਇੰਡੀਆ ‘ਤੇ ਆਧਾਰਿਤ ਹੈ। ਫ਼ਿਲਮ ‘ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ ਤੇ ਦੀਪਿਕਾ ਨੇ ਉਨ੍ਹਾਂ ਦੀ ਪਤਨੀ ਰੋਮੀ ਦੀ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਫ਼ਿਲਮ ਨੂੰ 2020 ‘ਚ ਅਪ੍ਰੈਲ ‘ਚ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਨੂੰ ਰੋਕਣਾ ਪਾਇਆ। ਹੁਣ ਇਹ ਫ਼ਿਲਮ ਮਾਰਚ 2021 ‘ਚ ਰਿਲੀਜ਼ ਹੋਵੇਗੀ।
ਲਾਲ ਸਿੰਘ ਚੱਢਾ
ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦਾ ਇੰਤਜ਼ਾਰ ਫ਼ੈਨਜ਼ ਕਾਫ਼ੀ ਲੰਬੇ ਸਮੇਂ ਤੋਂ ਕਰ ਰਹੇ ਹਨ। ਪਹਿਲਾ ਇਹ ਫ਼ਿਲਮ ਦਸੰਬਰ 2020 ‘ਚ ਕ੍ਰਿਸਮਸ ਮੌਕੇ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ ਕ੍ਰਿਸਮਸ 2021 ‘ਚ ਸਿਨੇਮਾਘਰਾਂ ‘ਚ ਆਵੇਗੀ। ਇਸ ਫ਼ਿਲਮ ‘ਚ ਆਮਿਰ ਖ਼ਾਨ ਨਾਲ ਕਰੀਨਾ ਕਪੂਰ ਖ਼ਾਨ ਨਜ਼ਰ ਆਵੇਗੀ। ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਦੇ ਕਈ ਲੁੱਕ ਸਾਹਮਣੇ ਆ ਚੁੱਕੇ ਹਨ। ਇਸ ‘ਚ ਉਹ ਇੱਕ ਸਿੱਖ ਦੀ ਭੂਮਿਕਾ ‘ਚ ਨਜ਼ਰ ਆਉਣਗੇ।