ਜਲੰਧਰ – ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਨੂੰ ਵਾਪਸ ਕੀਤੇ ਜਾਣ ’ਤੇ ਡਟੇ ਕਿਸਾਨਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਇਸ ਲੜੀ ਵਿਚ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਮਾਰਚ ’ਤੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਹੈ। ਸ਼ਾਮ ਦੇ ਕਰੀਬ ਕੀਤੇ ਗਏ ਇਸ ਟਵੀਟ ’ਤੇ ਭਾਰੀ ਗਿਣਤੀ ਵਿਚ ਰੀ-ਟਵੀਟ ਕੀਤੇ ਗਏ ਅਤੇ ਲੋਕਾਂ ਨੇ ਸਿੱਧੂ ਦੇ ਟਵੀਟ ਨੂੰ ਪਸੰਦ ਕੀਤਾ।
ਸਿੱਧੂ ਦਾ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਖੇਤਾਂ ਵਿਚ ਕੰਮ ਕਰਨ ਵਾਲਾ ਟਰੈਕਟਰ ਸੜਕਾਂ ’ਤੇ ਉਤਰ ਆਇਆ ਹੈ ਅਤੇ ਬੈਰੀਕੇਡ ਖਿੱਚ ਰਿਹਾ ਹੈ। ਟਰੈਕਟਰ ਸਾਡੀ ਸਫ਼ਲਤਾ ਦਾ ਪ੍ਰਤੀਕ ਹੈ, ਜੋ ਹੁਣ ਗੁੱਸੇ ਦੇ ਰੂਪ ਵਿਚ ਇਕਤਰਫਾ ਪੱਖ ਲੈਣ ਵਾਲੀ ਸਰਕਾਰ ਵਿਰੁੱਧ ਚੱਲ ਰਹੇ ਅੰਦੋਲਨ ਵਿਚ ਇੰਜਣ ਦਾ ਕੰਮ ਕਰ ਰਿਹਾ ਹੈ। ਅਜਿਹੀ ਸਰਕਾਰ ਜਿਸ ਨੇ ਲੋਕਤੰਤਰ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਣ ਦੇ ਕੰਮ ਨੂੰ ਪਰਿਭਾਸ਼ਿਤ ਕੀਤਾ ਹੈ। ਹੈਸ਼ਟੈਗ ਟਰੈਕਟਰ ਮਾਰਚ ਦਿੱਲੀ।
ਅਤੁਲ ਪਾਂਡੇ ਨੇ ਇਸ ’ਤੇ ਰਿਪਲਾਈ ਕੀਤਾ ਕਰਦੇ ਕਿਹਾ ਕਿ ਤਲਵਾਰ ਆਤਮਰੱਖਿਆ ਲਈ ਹੈ, ਨਾ ਕਿ ਸਿਰਫ਼ ਜਾਨ ਲੈਣ ਲਈ। ਟਰੈਕਟਰ ਖੇਤਾਂ ਲਈ ਹੈ ਪਰ ਜ਼ਰੂਰਤ ਪੈਣ ’ਤੇ ਐਂਬੂਲੈਂਸ ਅਤੇ ਟੈਂਕਰ ਦੋਵੇਂ ਬਣ ਸਕਦਾ ਹੈ। ਸਹੀ ਗੱਲ ’ਤੇ ਸਾਥ ਅਤੇ ਗਲਤ ’ਤੇ ਵਿਰੋਧ ਹੋਣਾ ਚਾਹੀਦਾ ਹੈ।
ਉਥੇ ਹੀ ਘਨਸ਼ਾਮ ਲਿਖਦੇ ਹਨ ਕਿ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਵੱਲ ਵਧਿਆ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਜਦੋਂ ਖੇਤਾਂ ਵਿਚ ਚੱਲੇ ਤਾਂ ਸੋਨਾ ਉਗਲੇ, ਜਦੋਂ ਸੜਕਾਂ ’ਤੇ ਚੱਲੇ ਤਾਂ ਦਿੱਲੀ ਦਾ ਤਖ਼ਤ ਹਿਲਾ ਦੇਵੇ। ਜੈ ਕਿਸਾਨ। ਸਿੱਧੂ ਦੇ ਇਸ ਟਵੀਟ ’ਤੇ ਲੋਕਾਂ ਨੇ ਟਰੈਕਟਰ ਮਾਰਚ ਦੀ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਸੜਕਾਂ ’ਤੇ ਲੰਮਾ ਮਾਰਚ ਵਿਖਾਈ ਦੇ ਰਿਹਾ ਹੈ। ਇਕ ਵਿਅਕਤੀ ਲਿਖਦੇ ਹਨ ਕਿ ਸਰਕਾਰ ਦਿਲ ਵੱਡਾ ਕਰੇ। 26 ਜਨਵਰੀ ਨੂੰ ਕਿਸਾਨ ਨੂੰ ਮੁੱਖ ਮਹਿਮਾਨ ਬਣਾ ਦੇਵੇ।
News Credit :jagbani(punjabkesari)