ਬਠਿੰਡਾ : ਕਿਸਾਨ ਅੰਦੋਲਨ ਦਾ ਵਿਰੋਧ ਕਰਨ ਵਾਲੀ ਫਿਲਮ ਸਟਾਰ ਕੰਗਣਾ ਰਣੌਤ ਖ਼ਿਲਾਫ਼ ਬਠਿੰਡਾ ਅਦਾਲਤ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਨੇ ਸੋਸ਼ਲ ਮੀਡੀਆ ਤੇ ਇਕ ਅੰਦੋਲਨਕਾਰੀ ਬਜ਼ੁਰਗ ਜਨਾਨੀ ਖ਼ਿਲਾਫ਼ ਅਪਸ਼ਬਦ ਬੋਲੇ ਸਨ।
ਜਾਣਕਾਰੀ ਦਿੰਦਿਆਂ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਣਾ ਨੇ ਆਪਣੇ ਟਵਿੱਟਰ ਹੈਂਡਲ ਤੇ ਉਕਤ ਮਾਤਾ ਦੀ ਤਸਵੀਰ ਅਪਲੋਡ ਕਰਕੇ ਲਿਖਿਆ ਸੀ ਕਿ ਕਿਸਾਨ ਅੰਦੋਲਨ ’ਚ ਫਿਰਦੀਆਂ ਅਜਿਹੀਆਂ ਬੀਬੀਆਂ 100 ਰੁਪਏ ਦਿਹਾੜੀ ਤੇ ਮਿਲ ਜਾਂਦੀਆਂ ਹਨ, ਜਿਸ ’ਤੇ ਬਜ਼ੁਰਗ ਮਾਤਾ ਨੇ ਕੰਗਣਾ ਨੂੰ ਜਵਾਬ ਦਿੱਤਾ ਸੀ ਕਿ ਕੰਗਣਾ, ਤੂੰ ਮੈਨੂੰ ਕੀ ਦਿਹਾੜੀ ਦੇਵੇਗੀ, ਵੈਸੇ ਤਾਂ ਉਹ ਆਪਣੇ ਖੇਤਾਂ ’ਚ ਕੰਮ ਕਰਨ ਵਾਲੀਆਂ ਬੀਬੀਆਂ ਨੂੰ 600 ਰੁਪਏ ਦਿਹਾੜੀ ਦਿੰਦੀ ਹੈ, ਪਰ ਜੇ ਕੰਗਣਾ ਇੱਥੇ ਆ ਕੇ ਉਸ ਦੇ ਖੇਤਾਂ ’ਚ ਨਰਮਾ ਚੁੱਗੇ ਤਾਂ ਉਸ ਨੂੰ 700 ਰੁਪਏ ਦੇਵੇਗੀ।ਇਸ ਤੋਂ ਬਾਅਦ ਨਿਊਜੀਲੈਂਡ ਦੀ ਇਕ ਸਿੱਖ ਸੰਸਥਾ ਨੇ ਮਾਤਾ ਮਹਿੰਦਰ ਕੌਰ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਸੀ। ਹੁਣ ਮਹਿੰਦਰ ਕੌਰ ਨੇ ਸਥਾਨਕ ਅਦਾਲਤ ਵਿਚ ਧਾਰਾ 499, 500 ਤਹਿਤ ਸ਼ਿਕਾਇਤ ਦਰਜ ਕਰਵਾਈ ਹੈ, ਜਿਸਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।
News Credit :jagbani(punjabkesari)