ਜੰਮੂ- ਭਾਰਤੀ ਫ਼ੌਜ ਨੇ ਇਕ ਵਾਰ ਫ਼ਿਰ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਫ਼ੌਜ ਨੇ ਗਲਤੀ ਨਾਲ ਭਾਰਤੀ ਸਰਹੱਦ ‘ਚ ਆਏ ਬੱਚੇ ਨੂੰ ਪਾਕਿਸਤਾਨੀ ਫ਼ੌਜ ਨੂੰ ਸੌਂਪ ਦਿੱਤਾ ਹੈ। 14 ਸਾਲਾ ਅਲੀ ਹੈਦਰ ਪੁੱਤਰ ਮੁਹੰਮਦ ਸ਼ਰੀਫ਼ ਵਾਸੀ ਮਰੀਪੁਰ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਰਹਿਣ ਵਾਲਾ ਹੈ। ਉਹ 31 ਦਸੰਬਰ ਦੀ ਰਾਤ ਨੂੰ ਕੰਟਰੋਲ ਰੇਖਾ ਪਾਰ ਕਰ ਕੇ ਭਾਰਤ ਆ ਗਿਆ ਸੀ। ਜਿਸ ਨੂੰ ਸ਼ੁੱਕਰਵਾਰ ਨੂੰ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਸੌਂਪਿਆ।
ਫ਼ੌਜ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਲੀ ਹੈਦਰ ਨੂੰ ਭਾਰਤੀ ਫ਼ੌਜ ਨੇ ਪੁੰਛ ‘ਚ ਰੰਗਾਰ ਨਾਲਾ ਖੇਤਰ ‘ਚ ਦੇਖਿਆ ਸੀ, ਜਿੱਥੇ ਉਹ ਐੱਲ.ਓ.ਸੀ. ਪਾਰ ਕਰ ਕੇ ਪੁੱਜਿਆ ਸੀ। ਬੱਚੇ ਨੇ ਭਾਰਤੀ ਫ਼ੌਜੀਆਂ ਨੇ ਦੱਸਿਆ ਕਿ ਉਹ ਮੀਰਪੁਰ ਦਾ ਹੈ ਅਤੇ ਗਲਤੀ ਨਾਲ ਘੁੰਦੇ ਹੋਏ ਇੱਧਰ ਆ ਗਿਆ ਹੈ। ਉਸ ਨੇ ਅਪੀਲ ਕੀਤੀ ਕਿ ਭਾਰਤੀ ਫ਼ੌਜ ਉਸ ਨੂੰ ਵਾਪਸ ਘਰ ਪਹੁੰਚਾਉ ‘ਚ ਮਦਦ ਕਰੇ। ਦੱਸਣਯੋਗ ਹੈ ਕਿ ਹਾਲ ਹੀ ‘ਚ ਫ਼ੌਜ ਨੇ ਗਲਤੀ ਨਾਲ ਭਾਰਤੀ ਸਰਹੱਦ ‘ਚ ਆਈਆਂ 2 ਸਕੀਆਂ ਭੈਣਾਂ ਨੂੰ ਸਹੀ ਸਲਾਮ ਪਾਕਿਸਤਾਨ ਵਾਪਸ ਭੇਜਿਆ ਸੀ।
News Credit :jagbani(punjabkesari)