ਬਠਿੰਡਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਵਾਲੇ ਭਾਜਪਾ ਆਗੂ ਸੁਖਪਾਲ ਸਰਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਜਿੱਥੇ ਕੱਲ ਦਲ ਖਾਲਸਾ ਵੱਲੋਂ ਉਸ ਦੇ ਪਿੰਡ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਉੱਥੇ ਹੀ ਹੁਣ ਬਠਿੰਡਾ ਦੀ ਇਕ ਨਿੱਜੀ ਕਾਲੋਨੀ ’ਚ ਕਿਰਾਏ ਤੇ ਰਹਿ ਰਹੇ ਉਕਤ ਭਾਜਪਾ ਆਗੂ ਦਾ ਕਾਲੋਨੀ ਵਾਸੀਆਂ ਵਲੋਂ ਵੀ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਸ਼ੀਸ਼ ਮਹਿਲ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਨੇ ਉਕਤ ਆਗੂ ਨੂੰ ਤੁਰੰਤ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ ਹੈ। ਸੁਸਾਇਟੀ ਅਹੁਦੇਦਾਰਾਂ ਦੱਸਿਆ ਕਿ ਉਕਤ ਆਗੂ ਦੇ ਮਕਾਨ ਮਾਲਕ ਨੂੰ ਉਕਤ ਆਗੂ ਤੋਂ ਮਕਾਨ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ। ਕਲੋਨੀ ’ਚ ਪੁਲਸ ਵਲੋਂ ਨਾਕਾਬੰਦੀ ਕੀਤੀ ਹੈ ਜਿਸ ਕਾਰਨ ਵੀ ਕਲੋਨੀ ਵਾਸੀ ਪਰੇਸ਼ਾਨ ਹਨ।ਉਨ੍ਹਾਂ ਕਿਹਾ ਕਿ ਉਕਤ ਭਾਜਪਾ ਆਗੂ ਆਪਣੇ ਬਿਆਨ ਤੇ ਤੁਰੰਤ ਸਪੱਸ਼ਟੀਕਰਨ ਦੇਵੇ ਜਾਂ ਮਕਾਨ ਖਾਲੀ ਕਰੇ।
News Credit :jagbani(punjabkesari)