ਜਲੰਧਰ — ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਅੱਜ ਕੰਪਨੀ ਬਾਗ ਚੌਂਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸ਼ਾਸਤਰੀ ਮਾਰਕਿਟ ਚੌਂਕ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੈਰੀਕੇਟ ਲਗਾ ਕੇ ਕਾਂਗਰਸੀਆਂ ਨੂੰ ਅੱਗੇ ਵੱਧਣ ਤੋਂ ਪੁਲਸ ਵੱਲੋਂ ਰੋਕ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਦੀ ਅਗਵਾਈ ’ਚ ਕਾਂਗਰਸੀਆਂ ਦੀ ਪੁਲਸ ਦੇ ਨਾਲ ਝੜਪ ਵੀ ਹੋਈ। ਕਾਂਗਰਸੀਆਂ ਨੇ ਸਾਰੀ ਮਾਰਕਿਟ ਦੀਆਂ ਗਲੀਆਂ ਕੱਢ ਕੇ ਕੰਪਨੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਨਾਮਦੇਵ ਚੌਂਕ ’ਚੋਂ ਉਨ੍ਹਾਂ ਨੂੰ ਖਦੇੜ ਦਿੱਤਾ।
ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਦੇ ਨਾਲ ਨੌਜਵਾਨ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਝੜਪ ਦੇ ਚਲਦਿਆਂ ਕੁਝ ਕਾਂਗਰਸੀਆਂ ਨੂੰ ਹਲਕੀਆਂ ਸੱਟਾਂ ਵੀ ਆਈਆਂ ਹਨ। ਆਖਿਰਕਾਰ ਕਾਂਗਰਸੀਆਂ ਨੇ ਸ਼ਾਸਤਰੀ ਮਾਰਕਿਟ ਚੌਂਕ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਦੇ ਹੋਏ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਜੰਮ ਕੇ ਵਿਰੋਧ ਜਤਾਇਆ ਅਤੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ।
ਪੁਤਲਾ ਸਾੜਨ ਦੇ ਬਾਅਦ ਜਦੋਂ ਯੂਥ ਕਾਂਗਰਸ ਨੇਤਾਵਾਂ ਨੇ ਕੰਪਨੀ ਬਾਗ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਅਤੇ ਬੱਸ ’ਚ ਬਿਠਾ ਕੇ ਬਾਰਾਂਦਰੀ ਥਾਣੇ ਤੇ ਜਾ ਕੇ ਬਿਨਾਂ ਕਿਸੇ ਕਾਰਵਾਈ ਦੇ ਛੱਡ ਦਿੱਤਾ।
News Credit :jagbani(punjabkesari)