ਨਵੀਂ ਦਿੱਲੀ/ਪਾਮਾਰਿਬੋ : ਸੂਰੀਨਾਮ ਗਣਰਾਜ ਦੇ ਰਾਸ਼ਟਰਪਤੀ ਚੰਦਰਿਕਾਪ੍ਰਸਾਦ ਸੰਤੋਖੀ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਪਰੇਡ ਵਿਚ ਮੁੱਖ ਮਹਿਮਾਨ ਹੋਣਗੇ। ਪ੍ਰਧਾਨ ਮੰਤਰੀ ਦਫਤਰ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਮੂਲ ਦੇ ਸੰਤੋਖੀ ਰਾਜਪਥ ਪਰੇਡ ਵਿਚ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਗਣਤੰਤਰ ਦਿਵਸ ਦੀ ਪਰੇਡ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ ਪਰ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਨਾਲ ਵਧੇ ਪ੍ਰਕੋਪ ਦੇ ਕਾਰਨ ਉਹਨਾਂ ਨੇ ਆਪਣੀ ਭਾਰਤ ਫੇਰੀ ਰੱਦ ਕਰ ਦਿੱਤੀ ਸੀ। ਇਸ ਦੇ ਬਾਅਦ ਸਰਕਾਰ ਵੱਲੋਂ ਸੂਰੀਨਾਮ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ, ਜਿਸ ਨੂੰ ਉਹਨਾਂ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।
ਇੱਥੇ ਦੱਸ ਦਈਏ ਕਿ ਸੂਰੀਨਾਮ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ ‘ਤੇ ਇਕ ਛੋਟਾ ਜਿਹਾ ਦੇਸ਼ ਹੈ. ਇਹ ਊਸ਼ਣ ਕਟੀਬੰਧੀ ਰੈਨਫੌਰਸਟ, ਡੱਚ ਬਸਤੀਵਾਦੀ ਆਰਕੀਟੈਕਚਰ ਅਤੇ ਪਿਘਲਣ ਵਾਲੇ ਪੋਟ ਸਭਿਆਚਾਰ ਦੇ ਵਿਸ਼ਾਲ ਸਮੂਹ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਦੇ ਐਟਲਾਂਟਿਕ ਤੱਟ ‘ਤੇ ਰਾਜਧਾਨੀ, ਪਾਮਾਰਿਬੋ ਹੈ, ਜਿਥੇ 17ਵੀਂ ਸਦੀ ਦੀ ਵਪਾਰਕ ਅਹੁਦਾ ਫੋਰਟ ਜ਼ੀਲਡਿਆ ਦੇ ਨੇੜੇ ਪਾਮ ਬਗੀਚੇ ਉੱਗਦੇ ਹਨ। ਪੈਰਾਮਾਰੀਬੋ ਸੇਂਟ ਪੀਟਰ ਅਤੇ ਪਾਲ ਬੇਸਿਲਿਕਾ ਦਾ ਘਰ ਵੀ ਹੈ, ਜੋ 1885 ਵਿਚ ਪਵਿੱਤਰ ਇਕ ਲੱਕੜ ਦਾ ਚਰਚ ਸੀ।
News Credit :jagbani(punjabkesari)